ਅਮਰੀਕਾ ਜਾਂਦਿਆਂ ਨਦੀ 'ਚ ਡੁੱਬ ਕੇ ਮਰੇ ਭਾਰਤੀ ਪਰਿਵਾਰ ਦੀ ਹੋਈ ਪਛਾਣ, ਇਸ ਜ਼ਿਲ੍ਹੇ ਨਾਲ ਸਨ ਸਬੰਧਤ

Monday, Apr 03, 2023 - 12:08 PM (IST)

ਅਮਰੀਕਾ ਜਾਂਦਿਆਂ ਨਦੀ 'ਚ ਡੁੱਬ ਕੇ ਮਰੇ ਭਾਰਤੀ ਪਰਿਵਾਰ ਦੀ ਹੋਈ ਪਛਾਣ, ਇਸ ਜ਼ਿਲ੍ਹੇ ਨਾਲ ਸਨ ਸਬੰਧਤ

ਮਹਿਸਾਣਾ/ਟੋਰਾਂਟੋ (ਏਜੰਸੀ)- ਗੈਰ-ਕਾਨੂੰਨੀ ਢੰਗ ਨਾਲ ਕਿਸ਼ਤੀ ਰਾਹੀਂ ਕੈਨੇਡਾ ਤੋਂ ਯੂ.ਐੱਸ. ਵਿਚ ਦਾਖ਼ਲ ਹੋਣ ਦੌਰਾਨ ਕਿਊਬਿਕ-ਨਿਊਯਾਰਕ ਸਰਹੱਦ 'ਤੇ ਇੱਕ ਨਦੀ ਵਿਚ ਡੁੱਬ ਕੇ ਮਰੇ 8 ਲੋਕਾਂ ਵਿਚ ਸ਼ਾਮਲ ਭਾਰਤੀ ਪਰਿਵਾਰ ਦੀ ਪਛਾਣ ਹੋ ਗਈ ਹੈ। ਇਹ 4 ਮੈਂਬਰਾਂ ਦਾ ਭਾਰਤੀ ਪਰਿਵਾਰ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਇਕ ਪਿੰਡ ਨਾਲ ਸਬੰਧਤ ਹੈ। ਮ੍ਰਿਤਕਾਂ ਵਿੱਚ ਇੱਕ ਜੋੜਾ ਅਤੇ ਉਨ੍ਹਾਂ ਦੇ 2 ਬਾਲਗ ਬੱਚੇ ਸ਼ਾਮਲ ਹਨ।

ਇਹ ਵੀ ਪੜ੍ਹੋ: ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ, ਗੋਲਡੀ ਬਰਾੜ ਟਾਪ ’ਤੇ

ਹੁਣ ਤੱਕ ਕੁੱਲ 8 ਲਾਸ਼ਾਂ ਹੁਣ ਬਰਾਮਦ ਕੀਤੀਆਂ ਗਈਆਂ ਹਨ। ਕੈਨੇਡੀਅਨ ਪੁਲਸ ਨੇ ਕਿਹਾ ਹੈ ਕਿ ਮ੍ਰਿਤਕ, ਜੋ ਕਿ ਅਕਵੇਸਾਨੇ ਨੇੜੇ ਸੇਂਟ ਲਾਰੈਂਸ ਨਦੀ ਦੇ ਕੰਢੇ ਤੋਂ ਮਿਲੇ ਸਨ, ਮੰਨਿਆ ਜਾਂਦਾ ਹੈ ਕਿ ਉਹ ਭਾਰਤੀ ਅਤੇ ਰੋਮਾਨੀਅਨ ਮੂਲ ਦੇ 2 ਪਰਿਵਾਰ ਸਨ ਅਤੇ ਅਮਰੀਕਾ ਜਾ ਰਹੇ ਸਨ। ਅਕਵੇਸਾਨੇ ਮੋਹੌਕ ਪੁਲਸ ਨੇ ਬਿਆਨ ਵਿਚ ਕਿਹਾ, 'ਹੁਣ ਕੁੱਲ ਮਿਲਾ ਕੇ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮੌਤਾਂ ਨਾਲ ਜੁੜੇ ਹਾਲਾਤਾਂ ਦੀ ਜਾਂਚ ਜਾਰੀ ਹੈ।' ਮ੍ਰਿਤਕ ਭਾਰਤੀ ਪਰਿਵਾਰ ਮਹਿਸਾਣਾ ਦੇ ਵਿਜਾਪੁਰ ਤਾਲੁਕਾ ਦੇ ਮਾਨੇਕਪੁਰਾ-ਦਭਾਲਾ ਪਿੰਡ ਦੇ ਚੌਧਰੀ ਪਰਿਵਾਰ ਤੋਂ ਸੀ। ਜਿਨ੍ਹਾਂ ਲਾਸ਼ਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ 'ਚ ਪਿਤਾ, ਮਾਂ, ਪੁੱਤਰ ਅਤੇ ਧੀ ਸ਼ਾਮਲ ਹਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਇਕ ਹੋਰ ਮੰਦਭਾਗੀ ਖ਼ਬਰ, 24 ਸਾਲਾ ਪੰਜਾਬੀ ਗੱਭਰੂ ਦੀ ਮੌਤ

ਮ੍ਰਿਤਕਾਂ ਦੀ ਪਛਾਣ ਚੌਧਰੀ ਪ੍ਰਵੀਨਭਾਈ ਵੇਲਜੀਭਾਈ 50, ਚੌਧਰੀ ਦਕਸ਼ਾਬੇਨ ਪ੍ਰਵੀਨਭਾਈ 45, ਚੌਧਰੀ ਵਿਧੀਬੇਨ ਪ੍ਰਵੀਨਭਾਈ, 23 ਅਤੇ ਚੌਧਰੀ ਮਿਤਕੁਮਾਰ ਪ੍ਰਵੀਨਭਾਈ 20 ਵਜੋਂ ਹੋਈ ਹੈ। ਚੌਧਰੀ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਬਾਰੇ ਸੋਸ਼ਲ ਮੀਡੀਆ 'ਤੇ ਖ਼ਬਰ ਦੇਖਣ ਤੋਂ ਬਾਅਦ ਪਤਾ ਲੱਗਾ। 1 ਅਪ੍ਰੈਲ ਨੂੰ ਸੋਸ਼ਲ ਮੀਡੀਆ ਤੋਂ 4 ਭਾਰਤੀਆਂ ਦੀ ਮੌਤ ਦੀ ਖ਼ਬਰ ਮਿਲੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ 15 ਦਿਨਾਂ ਤੋਂ ਉਹ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਕਰ ਪਾ ਰਹੇ ਸਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਭਾਰਤੀ ਪਰਿਵਾਰ ਨਦੀ 'ਚ ਡੁੱਬਿਆ, ਮੌਤ

ਸ਼ਨੀਵਾਰ ਨੂੰ ਪੁਲਸ ਨੇ ਨਦੀ ਨੇੜਿਓਂ ਮਿਲੇ ਰੋਮਾਨੀਅਨ ਮੂਲ ਦੇ 2 ਲੋਕਾਂ ਦੀ ਪਛਾਣ 28 ਸਾਲਾ ਫਲੋਰਿਨ ਇਓਰਦਾਚੇ ਅਤੇ 28 ਸਾਲਾ ਕ੍ਰਿਸਟੀਨਾ (ਮੋਨਾਲੀਸਾ) ਜ਼ਨਾਈਡਾ ਇਓਰਦਾਚੇ ਵਜੋਂ ਕੀਤੀ। ਪੁਲਸ ਨੇ ਕਿਹਾ ਕਿ ਫਲੋਰਿਨ ਦੇ ਕੋਲ 2 ਕੈਨੇਡੀਅਨ ਪਾਸਪੋਰਟ ਸਨ - ਇੱਕ ਉਸ ਦੇ 2 ਸਾਲ ਦੇ ਬੱਚੇ ਦਾ ਅਤੇ ਦੂਜਾ ਉਸਦੇ ਇੱਕ ਸਾਲ ਦੇ ਬੱਚੇ ਦਾ, ਜਿਨ੍ਹਾਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਸਨ। 

ਇਹ ਵੀ ਪੜ੍ਹੋ: 11 ਦਿਨਾਂ 'ਚ ਦੂਜੀ ਵਾਰ ਅਧਿਆਪਕਾਂ ਨਾਲ ਵਾਪਰਿਆ ਹਾਦਸਾ, ਤਰਨਤਾਰਨ ਜਾ ਰਹੀ ਗੱਡੀ ਹੋਈ ਹਾਦਸਾਗ੍ਰਸਤ

 


author

cherry

Content Editor

Related News