ਗੋਆ ਕਾਂਗਰਸ ਦੇ 4 ਆਗੂਆਂ ਨੇ ਦਿੱਤਾ ਅਸਤੀਫਾ, CAA ਦਾ ਕੀਤਾ ਸਮਰਥਨ
Thursday, Jan 02, 2020 - 06:23 PM (IST)

ਪਣਜੀ-ਗੋਆ ਕਾਂਗਰਸ ਦੇ 4 ਆਗੂਆਂ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ’ਤੇ ਪਾਰਟੀ ਵੱਲੋਂ ਅਪਣਾਏ ਜਾ ਰਹੇ ਰੁੱਖ ਵਿਰੁੱਧ ਅੱਜ ਭਾਵ ਵੀਰਵਾਰ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਪਣਜੀ ਕਾਂਗਰਸ ਬਲਾਕ ਕਮੇਟੀ ਦੇ ਪ੍ਰਧਾਨ ਪ੍ਰਸਾਦ, ਉੱਤਰੀ ਗੋਆ ਘੱਟ ਗਿਣਤੀ ਸੈੱਲ ਦੇ ਮੁਖੀ ਜਾਵੇਦ, ਬਲਾਕ ਕਮੇਟੀ ਦੇ ਸਕੱਤਰ ਦੇ ਦਿਨੇਸ਼ ਅਤੇ ਸ਼ਿਵਰਾਜ ਨੇ ਅਸਤੀਫਾ ਦੇਣ ਪਿੱਛੋਂ ਕਿਹਾ ਕਿ ਉਹ ਸੀ.ਏ.ਏ ਦੀ ਹਮਾਇਤ ਕਰਦੇ ਹਨ। ਪ੍ਰਸਾਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਵੱਲੋਂ ਸੀ.ਏ.ਏ ਨੂੰ ਲੈ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਅਸੀਂ ਕਾਂਗਸ ਦੇ ਗਲਤ ਰੁਖ ਦਾ ਵਿਰੋਧ ਕਰਦੇ ਹਾਂ। ਕਾਂਗਰਸ ਨੂੰ ਸੀ.ਏ.ਏ ਦੀ ਹਮਾਇਤ ਕਰਨੀ ਚਾਹੀਦੀ ਹੈ।