ਹਰਿਆਣਾ : ਜੀਂਦ ''ਚ ਟਰੱਕ ਨੇ ਬਾਈਕ ਨੂੰ ਮਾਰ ਟੱਕਰ, 4 ਨੌਜਵਾਨਾਂ ਦੀ ਮੌਤ

Tuesday, Jul 27, 2021 - 02:35 PM (IST)

ਹਰਿਆਣਾ : ਜੀਂਦ ''ਚ ਟਰੱਕ ਨੇ ਬਾਈਕ ਨੂੰ ਮਾਰ ਟੱਕਰ, 4 ਨੌਜਵਾਨਾਂ ਦੀ ਮੌਤ

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਸਫੀਦੋ ਸਰਕਾਰੀ ਕਾਲਜ ਦੇ ਸਾਹਮਣੇ ਟਰੱਕ ਅਤੇ ਬਾਈਕ ਵਿਚਾਲੇ ਹੋਈ ਟੱਕਰ 'ਚ ਬਾਈਕ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਚਾਲਕ ਟਰੱਕ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ, ਮਰਨ ਵਾਲੇ ਚਾਰੇ ਵਿਅਕਤੀ ਹੈਚਰੀ 'ਚ ਵੈਲਡਿੰਗ ਦਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਹਸਪਤਾਲ ਦੇ ਮੁਰਦਾ ਘਰ 'ਚ ਰੱਖਵਾ ਦਿੱਤੀਆਂ ਹਨ ਅਤੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਅਸ਼ੋਕ (37), ਸ਼ੁਭਮ (18), ਸੁਮਿਤ (19) ਅਤੇ ਮਨੀਸ਼ (21) ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਚਾਰੇ ਸਵੇਰੇ ਕੰਮ 'ਤੇ ਨਿਕਲੇ ਸਨ ਕਿ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ। ਪੁਲਸ ਫਰਾਰ ਟਰੱਕ ਚਾਲਕ ਦੀ ਤਲਾਸ਼ ਕਰ ਰਹੀ ਹੈ।


author

DIsha

Content Editor

Related News