ਰਾਜਸਥਾਨ ਦੇ ਸਾਬਕਾ CM ਅਸ਼ੋਕ ਗਹਿਲਤ ਨੂੰ ਹੋਇਆ ਕੋਰੋਨਾ, ਸਵਾਈਨ ਫਲੂ ਦੀ ਵੀ ਹੋਈ ਪੁਸ਼ਟੀ
Saturday, Feb 03, 2024 - 11:05 AM (IST)

ਜੈਪੁਰ (ਭਾਸ਼ਾ)- ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਗਹਿਲੋਤ ਨੇ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬੁਖ਼ਾਰ ਨਾਲ ਪੀੜਤ ਸਨ ਅਤੇ ਸ਼ੁੱਕਰਵਾਰ ਨੂੰ ਡਾਕਟਰਾਂ ਦੀ ਸਲਾਹ 'ਤੇ ਕਰਵਾਈ ਗਈ ਜਾਂਚ 'ਚ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਗਹਿਲੋਤ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਪਿਛਲੇ ਕੁਝ ਦਿਨਾਂ ਬੁਖ਼ਾਰ ਹੋਣ ਕਾਰਨ ਅੱਜ ਡਾਕਟਰ ਦੀ ਸਲਾਹ 'ਤੇ ਜਾਂਚ ਕਰਵਾਈ, ਜਿਸ 'ਚ ਕੋਰੋਨਾ ਅਤੇ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਇਸ ਕਾਰਨ ਅਗਲੇ 7 ਦਿਨਾਂ ਤੱਕ ਮੁਲਾਕਾਤ ਨਹੀਂ ਕਰ ਸਕਾਂਗਾ।'' ਉਨ੍ਹਾਂ ਅੱਗੇ ਕਿਹਾ,''ਇਸ ਬਦਲਦੇ ਮੌਸਮ 'ਚ ਤੁਸੀਂ ਸਾਰੇ ਆਪਣੀ ਸਿਹਤ ਦਾ ਧਿਆਨ ਰੱਖੋ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8