ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬ੍ਰਿਟੇਨ ’ਚ ‘ਲਾਈਫ ਟਾਈਮ ਅਚੀਵਮੈਂਟ ਆਨਰ’ ਨਾਲ ਕੀਤਾ ਗਿਆ ਸਨਮਾਨਿਤ

02/01/2023 8:34:32 AM

ਲੰਡਨ (ਭਾਸ਼ਾ)- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਆਰਥਿਕ ਅਤੇ ਸਿਆਸੀ ਖੇਤਰ ਵਿਚ ਯੋਗਦਾਨ ਲਈ ਹਾਲ ਹੀ ਵਿਚ ‘ਇੰਡੀਆ-ਯੂ. ਕੇ. ਅਚੀਵਰਸ ਆਨਰਸ’ ਨੇ ਲੰਡਨ ਵਿਚ 'ਲਾਈਫਟਾਈਮ ਅਚੀਵਮੈਂਟ ਆਨਰ' ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪਿਛਲੇ ਹਫ਼ਤੇ ਇਕ ਪ੍ਰੋਗਰਾਮ ਵਿਚ ਇਸ ਸਨਮਾਨ ਦਾ ਐਲਾਨ ਕੀਤਾ ਗਿਆ।

ਇਹ ਵੀ ਪੜ੍ਹੋ: ਅਜਬ-ਗਜ਼ਬ: ਇੱਥੇ ਕਬਰ ਲਈ ਮ੍ਰਿਤਕਾਂ ਦੇ ਵਾਰਸਾਂ ਨੂੰ ਭਰਨਾ ਪੈਂਦੈ ਮਹੀਨਾਵਾਰ ਕਿਰਾਇਆ

‘ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਏਲੁਮਨੀ ਯੂਨੀਅਨ ਯੂਨਾਈਟਿਡ ਕਿੰਗਡਮ’ (ਐੱਨ. ਆਈ. ਐੱਸ. ਏ. ਯੂ.-ਯੂ. ਕੇ.) ਬਾਅਦ ਦੀ ਇਕ ਤਾਰੀਖ਼ ’ਤੇ ਨਵੀਂ ਦਿੱਲੀ ਵਿਚ ਡਾ. ਮਨਮੋਹਨ ਸਿੰਘ ਨੂੰ ਇਸ ਨਾਲ ਸਨਮਾਨਿਤ ਕਰੇਗਾ। ਐੱਨ. ਆਈ. ਐੱਸ. ਏ. ਯੂ.-ਯੂ. ਕੇ. ਵਲੋਂ ‘ਇੰਡੀਆ-ਯੂ. ਕੇ. ਅਚੀਵਰਸ ਆਨਰਸ’ ਬ੍ਰਿਟੇਨ ਦੇ ਕੌਮਾਂਤਰੀ ਵਪਾਰ ਵਿਭਾਗ (ਡੀ. ਆਈ. ਟੀ.) ਅਤੇ ‘ਬ੍ਰਿਟਿਸ਼ ਕੌਂਸਲ ਇਨ ਇੰਡੀਆ’ ਦੇ ਸਹਿਯੋਗ ਨਾਲ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਸਿੱਖਿਆ ਹਾਸਲ ਕਰ ਕੇ ਜੀਵਨ ਵਿਚ ਪ੍ਰਾਪਤੀ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। 'ਲਾਈਫ ਟਾਈਮ ਅਚੀਵਮੈਂਟ ਆਨਰ' ਆਕਸਫੋਰਡ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿੱਚ ਡਾ: ਸਿੰਘ ਦੇ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਮਗਰੋਂ ਹੁਣ ਕੈਨੇਡਾ ਵਿਖੇ ਹਿੰਦੂ ਮੰਦਰ 'ਚ ਲਿਖੇ ਭਾਰਤ ਵਿਰੋਧੀ ਨਾਅਰੇ, ਕੀਤੀ ਗਈ ਭੰਨਤੋੜ

ਆਪਣੇ ਲਿਖਤੀ ਸੰਦੇਸ਼ ਵਿੱਚ ਡਾ: ਸਿੰਘ ਨੇ ਕਿਹਾ, "ਮੈਂ ਇਸ ਲਈ ਬਹੁਤ ਧੰਨਵਾਦੀ ਹਾਂ ਜੋ ਖਾਸ ਤੌਰ 'ਤੇ ਬਹੁਤ ਹੀ ਸਾਰਥਕ ਹੈ, ਕਿਉਂਕਿ ਇਹ ਨੌਜਵਾਨਾਂ ਵੱਲੋਂ ਦਿੱਤਾ ਗਿਆ ਹੈ ਜੋ ਸਾਡੇ ਦੇਸ਼ ਅਤੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਸਬੰਧਾਂ ਦੇ ਭਵਿੱਖ ਹਨ।" ਸਾਲ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ 90 ਸਾਲਾ ਸਿੰਘ ਨੇ ਕਿਹਾ ਕਿ ਭਾਰਤ ਅਤੇ ਯੂਕੇ ਦੇ ਸਬੰਧਾਂ ਨੂੰ ਸਾਡੀ ਵਿਦਿਅਕ ਭਾਈਵਾਲੀ ਨੇ ਸੱਚਮੁੱਚ ਪਰਿਭਾਸ਼ਿਤ ਕੀਤਾ ਹੈ। ਸਾਡੇ ਦੇਸ਼ ਦੇ ਸੰਸਥਾਪਕ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਡਾ. ਭੀਮ ਰਾਓ ਅੰਬੇਡਕਰ, ਸਰਦਾਰ ਪਟੇਲ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਬ੍ਰਿਟੇਨ ਵਿੱਚ ਪੜ੍ਹਾਈ ਕੀਤੀ ਹੈ ਅਤੇ ਮਹਾਨ ਨੇਤਾ ਬਣੇ ਅਤੇ ਇੱਕ ਅਜਿਹੀ ਵਿਰਾਸਤ ਛੱਡ ਗਏ, ਜੋ ਭਾਰਤ ਅਤੇ ਦੁਨੀਆ ਨੂੰ ਪ੍ਰੇਰਿਤ ਕਰ ਰਹੀ ਹੈ। ਬੀਤੇ ਸਾਲਾਂ ਵਿਚ ਕਈ ਭਾਰਤੀ ਵਿਦਿਆਰਥੀਆਂ ਨੂੰ ਯੂਕੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਹੈ।

ਇਹ ਵੀ ਪੜ੍ਹੋ: ਪੁਤਿਨ ਨੇ ਬੋਰਿਸ ਜਾਨਸਨ ਨੂੰ ਫੋਨ ’ਤੇ ਦਿੱਤੀ ਸੀ ਧਮਕੀ, ‘ਤੁਹਾਨੂੰ ਮਾਰਨ ਲਈ ਮਿਜ਼ਾਈਲ ਨੂੰ ਬਸ ਇਕ ਮਿੰਟ ਲੱਗੇਗਾ’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News