ਕਸਟਮ ਵਿਭਾਗ ਦਾ ਸਾਬਕਾ ਅਧਿਕਾਰੀ 27 ਕਰੋੜ ਰੁਪਏ ਦੀ ਡਰੱਗਜ਼ ਸਮੇਤ ਗ੍ਰਿਫ਼ਤਾਰ

Thursday, Oct 30, 2025 - 10:32 AM (IST)

ਕਸਟਮ ਵਿਭਾਗ ਦਾ ਸਾਬਕਾ ਅਧਿਕਾਰੀ 27 ਕਰੋੜ ਰੁਪਏ ਦੀ ਡਰੱਗਜ਼ ਸਮੇਤ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਪੁਲਸ ਨੇ ਭਾਰਤ, ਥਾਈਲੈਂਡ ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕਸਟਮ ਵਿਭਾਗ ਦੇ ਸਾਬਕਾ ਬਰਤਰਫ ਅਧਿਕਾਰੀ ਨੂੰ 27 ਕਰੋੜ ਰੁਪਏ ਦੀ ਡਰੱਗਜ਼ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਕੋਲੋਂ ਲਗਭਗ 21 ਕਿਲੋ ਉੱਚ-ਗੁਣਵੱਤਾ ਵਾਲੀ ਹਾਈਡ੍ਰੋਪੋਨਿਕ ਮਾਰੀਜੁਆਨਾ ਜ਼ਬਤ ਕੀਤੀ ਗਈ ਹੈ।

ਪੜ੍ਹੋ ਇਹ ਵੀ : ਕੈਨੇਡਾ 'ਚ ਵੱਡੀ ਵਾਰਦਾਤ : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ

ਇਸ ਮਾਮਲੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਬੁੱਧਵਾਰ ਕਿਹਾ ਕਿ ਕੇਂਦਰੀ ਅਸਿੱਧੇ ਟੈਕਸ ਤੇ ਕਸਟਮ ਬੋਰਡ ਦੇ ਸਾਬਕਾ ਇੰਸਪੈਕਟਰ ਰੋਹਿਤ ਕੁਮਾਰ ਸ਼ਰਮਾ (35) ਨੂੰ ਦੱਖਣ-ਪੱਛਮੀ ਦਿੱਲੀ ਦੇ ਜਨਕਪੁਰੀ ਖੇਤਰ ’ਚ ਸਾਰੀ ਰਾਤ ਇਕ ਗੁਪਤ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਅਪਰਾਧ ਸ਼ਾਖਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਸੰਜੀਵ ਕੁਮਾਰ ਯਾਦਵ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ 44.42 ਲੱਖ ਰੁਪਏ ਨਕਦ, ਜੋ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਕਮਾਏ ਗਏ ਸਨ ਤੇ ਇਕ ਐੱਸ. ਯੂ. ਵੀ. ਕਾਰ ਵੀ ਜ਼ਬਤ ਕੀਤੀ ਗਈ ਹੈ।

ਪੜ੍ਹੋ ਇਹ ਵੀ : ਬਾਗੇਸ਼ਵਰ ਧਾਮ ਨੇੜੇ ਦਰਦਨਾਕ ਹਾਦਸਾ! ਪਸ਼ੂਆਂ ਕਾਰਨ ਉਬਲਦੇ ਤੇਲ 'ਚ ਡਿੱਗਾ ਪੋਤਾ, ਬਚਾਉਣ ਗਈ ਦਾਦੀ ਵੀ ਝੁਲਸੀ


author

rajwinder kaur

Content Editor

Related News