ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ

Wednesday, Mar 31, 2021 - 01:46 PM (IST)

ਇਡੁੱਕੀ– ਕੇਰਲ ਦੇ ਇਕ ਸਾਬਕਾ ਐੱਮ. ਪੀ. ਜਾਇਲ ਜਾਰਜ ਵਲੋਂ ਕੋਚੀ ਦੇ ਇਕ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ‘ਚੌਕਸ’ ਰਹਿਣ ਬਾਰੇ ਦਿੱਤੇ ਗਏ ਗਏ ਬਿਆਨ ਪਿਛੋਂ ਰੌਲਾ ਪੈ ਗਿਆ ਹੈ। ਜਾਰਜ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਸਿਰਫ ਕੁੜੀਆਂ ਦੇ ਕਾਲਜਾਂ ਦਾ ਹੀ ਦੌਰਾ ਕਰਨਗੇ, ਇਸ ਲਈ ਕੁੜੀਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਰਾਹੁਲ ਦਾ ਸਾਹਮਣਾ ਕਰਨ ਦੌਰਾਨ ਉਹ ਅਲਰਟ ਰਹਿਣ। ਉਨ੍ਹਾਂ ਸਾਹਮਣੇ ਕਦੇ ਵੀ ਨਾ ਝੁਕਣ। ਉਹ ਸਮੱਸਿਆਵਾਂ ਪੈਦਾ ਕਰਨ ਵਾਲੇ ਅਣਵਿਆਹੇ ਹਨ। 2014 ’ਚ ਮਾਕਪਾ ਦੇ ਸਹਿਯੋਗ ਨਾਲ ਇਡੁੱਕੀ ਤੋਂ ਐੱਮ. ਪੀ. ਬਣੇ ਜਾਰਜ ਨੇ ਇੱਥੇ ਇਕ ਚੋਣ ਜਲਸੇ ਵਿਚ ਉਕਤ ਗੱਲਾਂ ਕਹੀਆਂ ਸਨ।
ਜਾਰਜ ਦੇ ਬਿਆਨ ’ਤੇ ਰੌਲਾ ਪੈ ਗਿਆ ਹੈ। ਬਿਆਨ ਤੋਂ ਕਿਨਾਰਾ ਕਰਦੇ ਹੋਏ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕਿਹਾ ਕਿ ਖੱਬੇਪੱਖੀ ਲੋਕਰਾਜੀ ਮੋਰਚਾ ਰਾਹੁਲ ਗਾਂਧੀ ਬਾਰੇ ਕੀਤੀ ਗਈ ਨਿੱਜੀ ਟਿੱਪਣੀ ਦੀ ਹਮਾਇਤ ਨਹੀਂ ਕਰਦਾ। ਅਸੀਂ ਰਾਹੁਲ ਦਾ ਸਿਆਸੀ ਤੌਰ ’ਤੇ ਵਿਰੋਧ ਕਰਾਂਗੇ, ਨਿੱਜੀ ਤੌਰ ’ਤੇ ਨਹੀਂ।

ਕਾਂਗਰਸ ਨੇ ਜਾਰਜ ਦੇ ਬਿਆਨ ਦੀ ਤਿੱਖੇ ਸ਼ਬਦਾਂ ’ਚ ਨਿੰਦਾ ਕੀਤੀ ਹੈ। ਕੇਰਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਮੇਸ਼ ਨੇ ਮੰਗਲਵਾਰ ਰਾਹੁਲ ਵਿਰੁੱਧ ਬਿਆਨ ਨੂੰ ਲਿੰਗਕ ਦੱਸਦਿਆਂ ਕਿਹਾ ਕਿ ਇਹ ਮੰਦਭਾਗਾ ਅਤੇ ਨਾ ਪ੍ਰਵਾਨ ਹੋਣ ਯੋਗ ਹੈ। ਉਨ੍ਹਾਂ ਜਾਰਜ ਵਿਰੁੱਧ ਮੁਕੱਦਮਾ ਦਰਜ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ।

ਯੂਥ ਕਾਂਗਰਸ ਦੇ ਨੇਤਾ ਅਤੇ ਲੋਕ ਸਭਾ ਦੇ ਮੈਂਬਰ ਡੀ. ਕੁਰੀਆਕੋਸ ਨੇ ਜਾਰਜ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸ਼ਾਇਦ ਉਨ੍ਹਾਂ ਖੁਦ ਦੇ ਚਰਿੱਤਰ ਬਾਰੇ ਹੀ ਇਹ ਗੱਲਾਂ ਕਹੀਆਂ ਹਨ। ਰਾਹੁਲ ਗਾਂਧੀ ਦੀ ਆਲੋਚਨਾ ਕਰਨ ਦੀ ਉਨ੍ਹਾਂ ਦੀ ਕੀ ਯੋਗਤਾ ਹੈ? ਉਨ੍ਹਾਂ ਨਾ ਸਿਰਫ ਰਾਹੁਲ ਗਾਂਧੀ ਦਾ, ਸਗੋਂ ਕਾਲਜਾਂ ਦੀਆਂ ਵਿਦਿਆਰਥਣਾਂ ਦਾ ਵੀ ਅਪਮਾਨ ਕੀਤਾ ਹੈ। ਉਹ ਚੋਣ ਕਮਿਸ਼ਨ ਕੋਲ ਜਾਰਜ ਵਿਰੁੱਧ ਸ਼ਿਕਾਇਤ ਕਰਨਗੇ।


Rakesh

Content Editor

Related News