''ਆਪ'' ਫਿਰ ਵਿਵਾਦ ''ਚ, ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਤੋਮਰ ਦੀ ਕਾਨੂੰਨੀ ਡਿਗਰੀ ਰੱਦ

09/22/2016 12:30:21 PM

ਨਵੀਂ ਦਿੱਲੀ— ਆਪਣੇ ਵਿਧਾਇਕਾਂ ਨੂੰ ਲੈ ਕੇ ਸੁਰਖੀਆਂ ''ਚ ਰਹਿਣ ਵਾਲੀ ਆਮ ਆਦਮੀ ਪਾਰਟੀ ਇਕ ਵਾਰ ਫਿਰ ਤੋਂ ਚਰਚਾ ''ਚ ਹੈ। ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਸਿੰਘ ਤੋਮਰ ਦੀ ਕਾਨੂੰਨੀ ਡਿਗਰੀ ਨੂੰ ਬਿਹਾਰ ਦੀ ਇਕ ਭਾਗਲਪੁਰ ਯੂਨੀਵਰਸਿਟੀ ਨੇ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ ਤਿਲਕਾ ਮਾਂਝੀ ਯੂਨੀਵਰਸਿਟੀ ਭਾਗਲਪੁਰ ''ਚ ਪ੍ਰੀਖਿਆ ਕਮੇਟੀ ਦੀ ਬੈਠਕ ''ਚ ਇਸ ਫੈਸਲੇ ''ਤੇ ਮੋਹਰ ਲੱਗੀ ਹੈ। ਭਾਗਲਪੁਰ ਦੀ ਯੂਨੀਵਰਸਿਟੀ ਦੇ ਪ੍ਰੀਖਿਆ ਬੋਰਡ ਨੇ ਬੁੱਧਵਾਰ ਨੂੰ ਐਮਰਜੈਂਸੀ ਬੈਠਕ ਬੁਲਾਈ ਸੀ, ਜਿਸ ''ਚ ਇਸ ਗੱਲ ''ਤੇ ਫੈਸਲਾ ਲਿਆ ਗਿਆ। ਬੁੱਧਵਾਰ ਨੂੰ ਭਾਗਲਪੁਰ ਯੂਨੀਵਰਸਿਟੀ ਦੇ ਪ੍ਰੀਖਿਆ ਬੋਰਡ ਦੀ ਤਿੰਨ ਘੰਟੇ ਚੱਲੀ ਬੈਠਕ ''ਚ ਸਾਰਿਆਂ ਦੀ ਸਹਿਮਤੀ ਨਾਲ ਇਹ ਤੈਅ ਹੋਇਆ।
ਪ੍ਰੀਖਿਆ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੁਲਪਤੀ ਡਾ. ਰਮਾਸ਼ੰਕਰ ਦੁਬੇ ਨੇ ਕੀਤੀ ਹੈ। ਬੈਠਕ ਤੋਂ ਬਾਅਦ ਕੁਲਪਤੀ ਨੇ ਦੱਸਿਆ ਕਿ ਤੋਮਰ ਦੀ ਕਾਨੂੰਨ ਦੀ ਡਿਗਰੀ ਰੱਦ ਕਰਨ ਲਈ ਅਨੁਸ਼ਾਸਨ ਕਮੇਟੀ ਨੂੰ ਮਾਮਲਾ ਸੌਂਪਣ ਦੀ ਸਿਫਾਰਿਸ਼ ਪ੍ਰੀਖਿਆ ਕਮੇਟੀ ਨੇ ਵੀਰਵਾਰ ਨੂੰ ਕਰ ਦਿੱਤੀ। ਨਾਲ ਹੀ ਤੋਮਰ ਤੋਂ ਵੀ ਜਵਾਬ ਤਲੱਬ ਕੀਤਾ ਜਾਵੇਗਾ। ਇਸ ਬਾਰੇ ਉਨ੍ਹਾਂ ਨੂੰ ਇਕ ਪੱਤਰ ਭੇਜਿਆ ਜਾਵੇਗਾ, ਜਿਸ ''ਚ ਪੁੱਛਿਆ ਜਾਵੇਗਾ ਕਿ ਤੱਤਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੀ ਕਾਨੂੰਨ ਦੀ ਡਿਗਰੀ ਕਿਉਂ ਨਾ ਰੱਦ ਕੀਤੀ ਜਾਵੇ। ਮੰਨਿਆ ਜਾ ਰਿਹਾ ਹੈ ਕਿ ਪੁਲਸ ਨੇ ਯੂਨੀਵਰਸਿਟੀ ਪ੍ਰਸ਼ਾਸਨ ''ਤੇ ਤੋਮਰ ਦੀ ਡਿਗਰੀ ਰੱਦ ਕਰਨ ਦਾ ਦਬਾਅ ਵੀ ਬਣਾਇਆ ਸੀ ਤਾਂ ਕਿ ਇਸ ਦੇ ਆਧਾਰ ''ਤੇ ਪੁਲਸ ਇਸ ਮਾਮਲੇ ''ਚ ਚਾਰਜਸ਼ੀਟ ਦਾਖਲ ਕਰ ਸਕੇ। ਇਸ ਮਾਮਲੇ ''ਚ ਯੂਨੀਵਰਸਿਟੀ ਦੇ ਪ੍ਰੀਖਿਆ ਵਿਭਾਗ ਦੇ ਉਨ੍ਹਾਂ ਕਰਮਚਾਰੀਆਂ ''ਤੇ ਵੀ ਕਾਰਵਾਈ ਹੋ ਸਕਦੀ ਹੈ, ਜੋ ਪਹਿਲਾਂ ਦੋਸ਼ੀ ਅਤੇ ਸ਼ੱਕੀ ਪਾਏ ਗਏ ਹਨ।


Disha

News Editor

Related News