ਮੱਧ ਪ੍ਰਦੇਸ਼ ਦੇ ਸਾਬਕਾ CM ਸ਼ਿਵਰਾਜ ਨੇ ਜਨਸੰਘ ਨੇ ਵਰਕਰਾਂ ਦੇ ਧੋਤੇ ਪੈਰ

Sunday, Jul 14, 2019 - 06:25 PM (IST)

ਮੱਧ ਪ੍ਰਦੇਸ਼ ਦੇ ਸਾਬਕਾ CM ਸ਼ਿਵਰਾਜ ਨੇ ਜਨਸੰਘ ਨੇ ਵਰਕਰਾਂ ਦੇ ਧੋਤੇ ਪੈਰ

ਭੋਪਾਲ—ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਭਾਵ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜਵਾੜਾ 'ਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਜਨਸੰਘ ਵਰਕਰਾਂ ਦੇ ਪੈਰ ਧੋਤੇ। ਭਾਜਪਾ ਦਾ ਰਾਸ਼ਟਰੀ ਸਕੱਤਰ ਸੁਨੀਲ ਦੇਵਘਰ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਵਿਜੇਵਾੜਾ 'ਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਨਸੰਘ ਦੇ ਸੀਨੀਅਰ ਵਰਕਰ ਨਿਵਾਸ ਰਾਵ ਦੇ ਪੈਰ ਧੋਤੇ। ਇਸ ਦੇ ਨਾਲ ਹੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਵਾਸ ਰਾਵ ਨੂੰ ਬੇਨਤੀ ਕੀਤੀ ਕਿ ਉਹ ਰਾਸ਼ਟਰ ਦੀ ਪ੍ਰਗਤੀ ਅਤੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਸਫਲ ਬਣਾਉਣ ਲਈ ਪਾਰਟੀ 'ਚ ਸ਼ਾਮਲ ਹੋਣ।

PunjabKesari

ਇਸ ਮੁਹਿੰਮ ਦੌਰਾਨ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਇਕ ਨਵੇਂ ਰੂਪ 'ਚ ਭਾਰਤ ਉੱਭਰੇਗਾ। ਉਨ੍ਹਾਂ ਦੇ ਇਸ ਯਤਨਾ ਸਦਕਾ ਹਰ ਦੇਸ਼ਵਾਸੀ ਦੇਸ਼ ਨੂੰ ਬਣਾਉਣ ਲਈ ਉਨ੍ਹਾਂ ਦੇ ਪਿੱਛੇ ਖੜ੍ਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਵੱਛ ਮੁਹਿੰਮ ਅਤੇ ਪਾਣੀ ਬਚਾਓ ਮੁਹਿੰਮ 'ਚ ਜੁੱਟਣ ਦਾ ਵੀ ਸੁਨੇਹਾ ਦਿੱਤਾ।


author

Iqbalkaur

Content Editor

Related News