ਪੱਛਮੀ ਬੰਗਾਲ ਦੇ ਸਾਬਕਾ CM ਬੁੱਧਦੇਵ ਭੱਟਾਚਾਰੀਆਂ ਹਸਪਤਾਲ ''ਚ ਭਰਤੀ
Saturday, Sep 07, 2019 - 11:23 AM (IST)

ਕੋਲਕਾਤਾ—ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆਂ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 75 ਸਾਲਾ ਬੁੱਧਦੇਵ ਨੂੰ ਕੋਲਕਾਤਾ ਦੇ ਵੁੱਡਲੈਂਡਜ਼ ਮਲਟੀਸਪੇਸੈਲਿਟੀ ਹਸਪਤਾਲ 'ਚ ਭਰਤੀ ਕੀਤਾ ਗਿਆ। ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਹੋ ਗਿਆ ਸੀ।
ਇੱਕ ਅਧਿਕਾਰੀ ਨੇ ਦੱਸਿਆ, ''ਭੱਟਾਚਾਰੀਆਂ ਨੂੰ ਸਾਡੇ ਹਸਪਤਾਲ 'ਚ ਸ਼ੁੱਕਰਵਾਰ ਰਾਤ 8 ਵਜੇ ਲਿਆਂਦਾ ਗਿਆ, ਉਨ੍ਹਾਂ ਦੀ ਸਥਿਤੀ ਕਾਫੀ ਗੰਭੀਰ ਹੈ। ਅਸੀਂ ਉਨ੍ਹਾਂ ਦਾ ਇਲਾਜ ਆਈ. ਟੀ. ਯੂ. 'ਚ ਕਰ ਰਹੇ ਹਾਂ। ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਆਉਣ ਤੋਂ ਬਾਅਦ ਬਲੱਡ ਪ੍ਰੈਸ਼ਰ ਕਾਫੀ ਚਿੰਤਾਜਨਕ ਸਥਿਤੀ ਤੱਕ ਹੇਠਾਂ ਆ ਗਿਆ ਸੀ ਫਿਲਹਾਲ ਅਸੀਂ ਜਾਂਚ ਕਰ ਰਹੇ ਹਾਂ।''
ਭੱਟਾਚਾਰੀਆਂ ਦੇ ਹਸਪਤਾਲ 'ਚ ਭਰਤੀ ਕੀਤੇ ਜਾਣ ਦੀ ਜਾਣਕਾਰੀ ਮਿਲਣ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਹਸਪਤਾਲ ਪਹੁੰਚੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਮਮਤਾ ਨੇ ਡਾਕਟਰਾਂ ਤੋਂ ਸਾਬਕਾ ਮੁੱਖ ਮੰਤਰੀ ਦੀ ਸਿਹਤ ਸੰਬੰਧੀ ਜਾਣਕਾਰੀ ਲਈ। ਦੱਸਣਯੋਗ ਹੈ ਕਿ ਭੱਟਾਚਾਰੀਆਂ 2000 ਤੋਂ 201 ਤੱਕ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।