ਸਾਬਕਾ CM ਦੀ ਧੀ ਨਾਲ ਧੋਖਾਧੜੀ, ਫਿਲਮ ਅਦਾਕਾਰਾ ਬਣਾਉਣ ਦਾ ਝਾਂਸਾ ਦੇ ਕੇ ਠੱਗੇ 4 ਕਰੋੜ

Monday, Feb 10, 2025 - 03:25 PM (IST)

ਸਾਬਕਾ CM ਦੀ ਧੀ ਨਾਲ ਧੋਖਾਧੜੀ, ਫਿਲਮ ਅਦਾਕਾਰਾ ਬਣਾਉਣ ਦਾ ਝਾਂਸਾ ਦੇ ਕੇ ਠੱਗੇ 4 ਕਰੋੜ

ਨੈਸ਼ਨਲ ਡੈਸਕ- ਕੇਂਦਰ ਦੀ ਮੋਦੀ ਸਰਕਾਰ 'ਚ ਮੰਤਰੀ ਰਹੇ ਰਮੇਸ਼ ਪੋਖਰਿਆਲ ਨਿਸ਼ੰਕ ਦੀ ਧੀ ਆਰੂਸ਼ੀ ਨਿਸ਼ੰਕ ਨਾਲ ਇਕ ਫਿਲਮ ਹੀਰੋਇਨ ਦੇ ਰੋਲ ਦਾ ਝਾਂਸਾ ਦੇ ਕੇ 4 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਮਾਮਲੇ 'ਚ ਆਰੂਸ਼ੀ ਦੇ ਪਤੀ ਅਭਿਨਵ ਪੰਤ ਨੇ ਮੁੰਬਈ ਦੇ 2 ਲੋਕਾਂ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਰਮੇਸ਼ ਪੋਖਰਿਆਲ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਇਸ ਮੌਕੇ ਆਰੂਸ਼ੀ ਨੇ ਆਪਣੀ ਸ਼ਿਕਾਇਤ 'ਚ ਪੁਲਸ ਨੂੰ ਦੱਸਿਆ ਕਿ ਉਹ ਹਿਮਸ਼੍ਰੀ ਫਿਲਮਜ਼ ਨਾਮ ਦੀ ਇਕ ਫਰਮ ਰਾਹੀਂ ਫਿਲਮ ਨਿਰਮਾਣ ਅਤੇ ਅਦਾਕਾਰੀ ਕਰਦੀ ਹੈ। ਇਸ ਦੌਰਾਨ ਮੁੰਬਈ ਦੇ 2 ਲੋਕਾਂ, ਮਾਨਸੀ ਵਰੁਣ ਅਤੇ ਵਰੁਣ ਪ੍ਰਮੋਦ ਨੇ ਉਸ ਨਾਲ ਸੰਪਰਕ ਕੀਤਾ, ਆਪਣੇ ਆਪ ਨੂੰ ਇਕ ਫਿਲਮ ਕੰਪਨੀ ਦੇ ਨਿਰਦੇਸ਼ਕ ਵਜੋਂ ਪੇਸ਼ ਕੀਤਾ। ਦੋਸ਼ੀ ਨੇ ਆਰੂਸ਼ੀ ਨੂੰ ਕਿਹਾ ਕਿ ਉਸ ਨੂੰ ਇਕ ਫਿਲਮ 'ਚ ਮੁੱਖ ਭੂਮਿਕਾ ਮਿਲੇਗੀ ਪਰ ਬਦਲੇ 'ਚ 5 ਕਰੋੜ ਰੁਪਏ ਦੀ ਮੰਗ ਕੀਤੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਬਣਨ ਤੋਂ ਬਾਅਦ ਆਰੂਸ਼ੀ ਤਿੰਨ ਗੁਣਾ ਮੁਨਾਫਾ ਕਮਾਏਗੀ।

ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ

ਉੱਥੇ ਹੀ ਆਰੂਸ਼ੀ ਨੇ ਇਸ ਪ੍ਰਸਤਾਵ ਤੋਂ ਪ੍ਰਭਾਵਿਤ ਹੋ ਕੇ ਕਰੀਬ 4 ਕਰੋੜ ਰੁਪਏ ਦੋਸ਼ੀਆਂ ਨੂੰ ਦੇ ਦਿੱਤੇ ਪਰ ਨਾ ਤਾਂ ਫਿਲਮ ਬਣੀ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਦੋਸ਼ੀਆਂ ਨੇ ਆਰੂਸ਼ੀ ਤੋਂ ਪਹਿਲੇ 2 ਕਰੋੜ ਰੁਪਏ ਲੈ ਕੇ ਭਰੋਸਾ ਦਿੱਤਾ ਸੀ ਕਿ ਉਹ ਆਪਣੇ ਅਧਿਕਾਰਤ ਫੇਸਬੁੱਕ ਪੇਜ਼ ਅਤੇ ਇੰਸਟਾਗ੍ਰਾਮ ਤੋਂ ਉਨ੍ਹਾਂ ਨੂੰ ਪ੍ਰਮੋਦ ਕਰਨਗੇ। ਇਸ ਤੋਂ ਬਾਅਦ ਇਹ ਵਾਅਦਾ ਕੀਤਾ ਗਿਆ ਕਿ ਫਿਲਮ ਦਿੀ ਸਕ੍ਰਿਪਟ ਅਤੇ ਪ੍ਰਮੋਸ਼ਨ ਫਾਈਨਲ ਕਰਨ ਤੋਂ ਬਾਅਦ ਬਾਕੀ 2 ਕਰੋੜ ਰੁਪਏ ਦੀ ਦੂਜੀ ਕਿਸ਼ਤ ਲਈ ਜਾਵੇਗੀ ਪਰ ਆਰੂਸ਼ੀ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਦਾ ਪ੍ਰਮੋਸ਼ਨ ਹੋਇਆ ਅਤੇ ਨਾ ਹੀ ਫਿਲਮ ਦੀ ਭੂਮਿਕਾ ਅਤੇ ਸਕ੍ਰਿਪਟ ਫਾਈਨਲ ਕੀਤੀ ਗਈ। ਆਰੂਸ਼ੀ ਅਨੁਸਾਰ ਦੋਸ਼ੀਆਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਸ਼ਨਾਇਆ ਕਪੂਰ ਅਤੇ ਵਿਕਰਾਂਤ ਮੈਸੀ ਨਾਲ ਇਕ ਫਿਲਮ 'ਆਂਖੋਂ ਕੀ ਗੁਸਤਾਖੀਆਂ' ਬਣਾ ਰਹੇ ਹਨ। ਜੇਕਰ ਉਹ ਫਿਲਮ 'ਚ ਇਕ ਹੈਰੋਇਨ ਦਾ ਰੋਲ ਕਰੇਗੀ ਤਾਂ ਨਾ ਸਿਰਫ਼ ਉਨ੍ਹਾਂ ਨੂੰ ਫਿਲਮ ਇੰਡਸਟਰੀ 'ਚ ਪ੍ਰਸਿੱਧੀ ਮਿਲੇਗੀ ਸਗੋਂ ਮੁਨਾਫਾ ਵੀ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News