BJP ਦੇ ਸਾਬਕਾ ਮੰਤਰੀ ਨੂੰ ਰਾਸ ਨਹੀਂ ਆਈ ਭਗਵੰਤ ਮਾਨ ਦੀ ਤਾਜਪੋਸ਼ੀ, ਦਿੱਤਾ ਅਜੀਬ ਬਿਆਨ

Thursday, Mar 17, 2022 - 04:02 PM (IST)

ਰੋਹਤਕ (ਦੀਪਕ)– ਧੂਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਭਗਵੰਤ ਮਾਨ ਨੇ ਬੀਤੇ ਕੱਲ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮਾਨ ਦਾ ਸਹੁੰ ਚੁੱਕ ਸਮਾਰੋਹ ਭਾਜਪਾ ਦੇ ਸਾਬਕਾ ਮੰਤਰੀ ਮਨੀਸ਼ ਗ੍ਰੋਵਰ ਨੂੰ ਰਾਸ ਨਹੀਂ ਆ ਰਿਹਾ ਹੈ, ਇਸ ਲਈ ਉਨ੍ਹਾਂ ਬਹੁਤ ਹੀ ਅਜੀਬ ਜਿਹਾ ਬਿਆਨ ਦਿੱਤਾ ਹੈ। ਮੰਤਰੀ ਮੁਤਾਬਕ ਹਿੰਦੂ ਸਮਾਜ ’ਚ ਕੋਈ ਵੀ ਸ਼ੁੱਭ ਕੰਮ ਹੋਲੀ ਦਹਨ ਤੋਂ ਪਹਿਲਾਂ ਨਹੀਂ ਕੀਤਾ ਜਾਂਦਾ ਪਰ ਪੰਜਾਬ ’ਚ ਭਗਵੰਤ ਮਾਨ ਨੇ ਹੋਲੀ ਦਹਨ ਤੋਂ ਪਹਿਲਾਂ ਹੀ ਸਹੁੰ ਚੁੱਕ ਲਈ, ਜੋ ਕਿ ਪੰਜਾਬ ਦੇ ਲੋਕਾਂ ਲਈ ਸ਼ੁੱਭ ਨਹੀਂ ਹੈ। ਉਨ੍ਹਾਂ ਮੁਤਾਬਕ ਚਾਰ ਸੂਬਿਆਂ ’ਚ ਭਾਜਪਾ ਦੇ ਮੁੱਖ ਮੰਤਰੀ ਹੋਲੀ ਮਗਰੋਂ ਇਸ ਲਈ ਸਹੁੰ ਚੁੱਕਣਗੇ, ਤਾਂਕਿ ਉਹ ਉੱਥੇ ਦੀ ਜਨਤਾ ਲਈ ਮੰਗਲਕਾਰੀ ਹੋਵੇ। 

PunjabKesari

ਮੰਤਰੀ ਮਨੀਸ਼ ਗ੍ਰੋਵਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਜਿਸ ਤਰ੍ਹਾਂ ਮੀਂਹ ਦੇ ਦਿਨਾਂ ’ਚ ਲਾਈਟ ਨੇੜੇ ਮੱਛਰ-ਮੱਖੀਆਂ ਘੁੰਮਦੀਆਂ ਹਨ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਲੇ-ਦੁਆਲੇ ਉਨ੍ਹਾਂ ਦੇ ਚਾਹੁਣ ਵਾਲੇ ਭਟਕ ਰਹੇ ਹਨ ਅਤੇ ਉਹ ਛੇਤੀ ਹੀ ਉੱਥੋਂ ਤਿੱਤਰ-ਬਿਤਤਰ ਹੋ ਜਾਣਗੇ। ਦਰਅਸਲ ਮੰਤਰੀ ਗ੍ਰੋਵਰ ਰੋਹਤਕ ਦੇ ਪੁਰਾਣੇ ਆਈ. ਟੀ. ਆਈ. ’ਚ  ਸਥਿਤ ਮਦਨ ਲਾਲ ਢੀਂਗਰਾ ਕਮਿਊਨਿਟੀ ਸੈਂਟਰ ’ਚ ਹੋਲੀ ਮਿਲਨ ਸਮਾਰੋਹ ਮਨਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਲਈ ਜਿੱਤ ਅਤੇ ਹਾਰ ਇਕ ਬਰਾਬਰ ਹੈ ਅਤੇ ਉਹ 24 ਘੰਟੇ ਕੰਮ ਕਰਦੇ ਹਨ। ਉਨ੍ਹਾਂ ਦੀ ਪਾਰਟੀ ਲਈ ਜਿੱਤ ਅਤੇ ਹਾਰ ਮਾਇਨੇ ਨਹੀਂ ਰੱਖਦੀ। 


Tanu

Content Editor

Related News