ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਦਾ ਕੋਰੋਨਾ ਨਾਲ ਦੇਹਾਂਤ

Friday, Apr 30, 2021 - 01:41 PM (IST)

ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਦਾ ਕੋਰੋਨਾ ਨਾਲ ਦੇਹਾਂਤ

ਨਵੀਂ ਦਿੱਲੀ– ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 91 ਸਾਲਸੀ। ਪਿਛਲੇ ਕੁਝ ਦਿਨਾਂ ਤੋਂ ਉਹ ਕੋਰਨਾ ਨਾਲ ਪੀੜਤ ਸਨ। ਸੋਲੀ ਸੋਰਾਬਜੀ ਪਹਿਲਾਂ 1989 ਤੋਂ 1990 ਤਕ ਅਤੇ ਉਸ ਤੋਂ ਬਾਅਦ 1998 ਤੋਂ 2004 ਤਕ ਅਟਾਰਨੀ ਜਨਰਲ ਰਹੇ ਸਨ। 

 

ਸੋਲੀ ਸੋਰਾਬਜੀ ਦਾ ਜਨਮ 1930 ’ਚ ਮਹਾਰਾਸ਼ਟਰ ’ਚ ਹੋਇਆ ਸੀ। ਰਾਮ ਜੇਠਮਲਾਨੀ ਜਿਸ ਸਮੇਂ ਦੇਸ਼ ਦੇ ਕਾਨੂੰਨ ਮੰਤਰੀ ਸਨ, ਉਸ ਦੌਰਾਨ ਸੋਲੀ ਸੋਰਾਬਜੀ ਅਟਾਰਨੀ ਜਨਰਲ ਸਨ। ਕੁਝ ਕਾਨੂੰਨੀ ਮਸਲਿਆਂ ’ਤੇ ਰਾਮ ਜੇਠਮਲਾਨੀ ਅਤੇ ਉਸ ਸਮੇਂ ਦੇ ਚੀਫ ਜਸਟਿਸ ਏ.ਐੱਸ. ਆਨੰਦ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋਣ ਲੱਗੀ। 

ਮਾਮਲਾ ਇਥੋਂ ਤਕ ਵਧ ਗਿਆ ਕਿ ਨਿਆਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਇਸ ਟਕਰਾਅ ਨੂੰ ਰੋਕਣ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਜੀ ਨੇ ਜਸਵੰਤ ਸਿੰਘ ਨੂੰ ਬੋਲ ਕੇ ਜੇਠਮਲਾਨੀ ਦਾ ਅਸਤੀਫਾ ਮੰਗਿਆ। ਜੇਠਮਲਾਨੀ ਨੇ ਵੀ ਤੁਰੰਤ ਅਸਤੀਫਾ ਦੇ ਦਿੱਤਾ। 


author

Rakesh

Content Editor

Related News