ਜੰਗਲਾਤ ਵਿਭਾਗ ਨੇ ਚੌਥੇ ਆਦਮਖੋਰ ਬਘਿਆੜ ਨੂੰ ਫੜਿਆ, ਬਾਕੀਆਂ ਦੀ ਭਾਲ ਲਈ ਜਾਰੀ ਹੈ ''ਆਪ੍ਰੇਸ਼ਨ''

Thursday, Aug 29, 2024 - 03:30 PM (IST)

ਜੰਗਲਾਤ ਵਿਭਾਗ ਨੇ ਚੌਥੇ ਆਦਮਖੋਰ ਬਘਿਆੜ ਨੂੰ ਫੜਿਆ, ਬਾਕੀਆਂ ਦੀ ਭਾਲ ਲਈ ਜਾਰੀ ਹੈ ''ਆਪ੍ਰੇਸ਼ਨ''

ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਚੌਥੇ ਆਦਮਖੋਰ ਬਘਿਆੜ ਨੂੰ ਫੜ ਲਿਆ ਹੈ। ਇਲਾਕੇ ਵਿਚ 6 ਤੋਂ 7 ਬਘਿਆੜਾਂ ਦਾ ਝੁੰਡ ਵੇਖਿਆ ਜਾ ਰਿਹਾ ਹੈ। ਇਨ੍ਹਾਂ ਬਘਿਆੜਾਂ ਦੇ ਝੁੰਡ ਨੇ ਇਲਾਕੇ ਦੇ 30 ਪਿੰਡਾਂ ਵਿਚ ਹਾਹਾਕਾਰ ਮਚਾਈ ਹੋਈ ਹੈ। 'ਆਪ੍ਰੇਰਸ਼ਨ ਬਘਿਆੜ' ਲਗਾਤਾਰ ਚਲਾਇਆ ਜਾ ਰਿਹਾ ਹੈ। ਇਸ ਕ੍ਰਮ ਵਿਚ ਆਦਮਖੋਰ ਬਘਿਆੜ ਨੂੰ ਫੜਿਆ ਗਿਆ ਹੈ। ਬਹਿਰਾਈਚ 'ਚ ਪਹਿਲਾ 3 ਬਘਿਆੜ ਫੜੇ ਗਏ ਸਨ। ਹੁਣ ਇਕ ਹੋਰ ਬਘਿਆੜ ਦੇ ਫੜੇ ਜਾਣ ਮਗਰੋਂ ਕੁੱਲ 4 ਬਘਿਆੜ ਫੜੇ ਗਏ ਹਨ। ਹੁਣ ਬਚੇ ਬਘਿਆੜਾਂ ਨੂੰ ਫੜਨ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ।

ਬਹਿਰਾਈਚ 'ਚ ਆਦਮਖੋਰ ਬਘਿਆੜਾਂ ਦਾ ਆਤੰਕ ਹੈ। ਮਾਰਚ ਤੋਂ ਲੈ ਕੇ ਹੁਣ ਤੱਕ 9 ਲੋਕਾਂ ਦੀ ਜਾਨ ਇਨ੍ਹਾਂ ਬਘਿਆੜਾਂ ਨੇ ਲੈ ਲਈ ਹੈ। ਇਨ੍ਹਾਂ 'ਚ 8 ਬੱਚੇ ਅਤੇ ਇਕ ਔਰਤ ਸ਼ਾਮਲ ਹੈ। ਤਿੰਨ ਦਰਜਨ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਬਘਿਆੜਾਂ ਦੇ ਝੁੰਡ ਨੇ ਜ਼ਖਮੀ ਕੀਤਾ ਹੈ। ਤਿੰਨ ਬਘਿਆੜਾਂ ਦੇ ਫੜੇ ਜਾਣ ਮਗਰੋਂ ਸਥਿਤੀ ਹੋ ਖਰਾਬ ਹੁੰਦੀ ਗਈ। ਬਘਿਆੜਾਂ ਦੇ ਆਤੰਕ ਨੂੰ ਵੇਖਦੇ ਹੋਏ ਜੰਗਲਾਤ ਵਿਭਾਗ ਦੀ ਟੀਮ ਵਲੋਂ 'ਆਪ੍ਰੇਸ਼ਨ ਬਘਿਆੜ' ਚਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਗਾਤਾਰ ਇਸ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ। ਅੱਜ ਫੜੇ ਗਏ ਬਘਿਆੜ ਨੂੰ ਗੋਰਖਪੁਰ ਚਿੜੀਆਘਰ ਭੇਜਣ ਦੀ ਤਿਆਰੀ ਹੈ। ਜ਼ਿਕਰਯੋਗ ਹੈ ਕਿ ਮਹਸੀ ਤਹਿਸੀਲ ਵਿਚ ਬਘਿਆੜਾਂ ਦਾ ਇਕ ਝੁੰਡ ਬੀਤੇ ਕਰੀਬ ਡੇਢ ਮਹੀਨਿਆਂ ਤੋਂ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਰਾਤ ਦੇ ਸਮੇਂ ਪਹਿਰਾ ਦੇਣਾ ਪੈ ਰਿਹਾ ਹੈ।


author

Tanu

Content Editor

Related News