ਹੁਣ ਆਵੇਗਾ ਤੂਫ਼ਾਨ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Saturday, Aug 02, 2025 - 02:21 PM (IST)

ਇੰਟਰਨੈਸ਼ਨਲ ਡੈਸਕ- ਇਸ ਸਮੇਂ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ 'ਚ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਭਾਰਤ ਤੇ ਅਮਰੀਕਾ ਵਰਗੇ ਦੇਸ਼ਾਂ ਦੇ ਕਈ ਸੂਬਿਆਂ 'ਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ। ਇਸੇ ਦੌਰਾਨ ਚੀਨ ਨੇ ਸ਼ਨੀਵਾਰ ਨੂੰ ਮੌਸਮ ਸਬੰਧੀ ਚਿਤਾਵਨੀਆਂ ਜਾਰੀ ਕੀਤੀਆ ਤੇ ਕਈ ਖੇਤਰਾਂ ਵਿੱਚ ਗਰਜ-ਤੂਫ਼ਾਨ ਅਤੇ ਹਾਈ ਟੈਂਪਰੇਚਰ ਦਾ ਅਲਰਟ ਜਾਰੀ ਕੀਤਾ।
ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਐੱਨ.ਐੱਮ.ਸੀ.) ਨੇ ਗਰਜ-ਤੂਫ਼ਾਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਸ਼ਨੀਵਾਰ ਤੋਂ ਐਤਵਾਰ ਤੱਕ ਅੰਦਰੂਨੀ ਮੰਗੋਲੀਆ, ਹੇਲੋਂਗਜਿਆਂਗ, ਜਿਲਿਨ, ਲਿਆਓਨਿੰਗ, ਸ਼ਾਂਕਸੀ, ਹੇਬੇਈ, ਬੀਜਿੰਗ, ਤਿਆਨਜਿਨ, ਜਿਆਂਗਸੂ, ਸ਼ੰਘਾਈ, ਝੇਜਿਆਂਗ, ਅਨਹੂਈ, ਜਿਆਂਗਸੀ, ਫੁਜਿਆਨ, ਗੁਆਂਗਡੋਂਗ, ਗੁਆਂਗਸੀ, ਯੂਨਾਨ ਅਤੇ ਤਾਈਵਾਨ ਟਾਪੂ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ- 15 ਹਜ਼ਾਰ ਤਨਖ਼ਾਹ ਤੇ ਜਾਇਦਾਦ 30 ਕਰੋੜ ਦੀ ! ਹੋਸ਼ ਉਡਾ ਦੇਵੇਗਾ ਇਕ ਕਲਰਕ ਦਾ ਇਹ 'ਕਾਲਾ ਕਾਂਡ'
ਐੱਨ.ਐੱਮ.ਸੀ. ਦੇ ਅਨੁਸਾਰ, ਇਨ੍ਹਾਂ ਵਿੱਚੋਂ ਕੁਝ ਖੇਤਰਾਂ ਵਿੱਚ ਪ੍ਰਤੀ ਘੰਟਾ 70 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋ ਸਕਦੀ ਹੈ, ਜਿੱਥੇ ਗਰਜ ਦੇ ਨਾਲ-ਨਾਲ ਤੂਫ਼ਾਨ ਵੀ ਆ ਸਕਦਾ ਹੈ। ਸਥਾਨਕ ਸਰਕਾਰਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਸ਼ਹਿਰਾਂ, ਖੇਤੀਬਾੜੀ ਜ਼ਮੀਨ ਅਤੇ ਮੱਛੀ ਤਲਾਬਾਂ ਵਿੱਚ ਡਰੇਨੇਜ ਪ੍ਰਣਾਲੀਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ।
ਐੱਨ.ਐੱਮ.ਸੀ. ਨੇ ਕਈ ਖੇਤਰਾਂ ਵਿੱਚ ਉੱਚ ਤਾਪਮਾਨ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਉੱਤਰੀ ਚੀਨ, ਸ਼ਾਂਕਸੀ, ਯੈਲੋ ਨਦੀ ਅਤੇ ਹੁਆਈ ਨਦੀ ਦੇ ਵਿਚਕਾਰਲੇ ਖੇਤਰਾਂ, ਜਿਆਂਗਨਾਨ ਮੈਦਾਨ, ਸਿਚੁਆਨ ਬੇਸਿਨ, ਯਾਂਗਸੀ ਨਦੀ ਦੇ ਦੱਖਣੀ ਖੇਤਰਾਂ, ਦੱਖਣੀ ਚੀਨ, ਸ਼ਿਨਜਿਆਂਗ, ਗਾਂਸੂ, ਅੰਦਰੂਨੀ ਮੰਗੋਲੀਆ ਦੇ ਕੁਝ ਹਿੱਸਿਆਂ ਵਿੱਚ ਸ਼ਨੀਵਾਰ ਨੂੰ ਦਿਨ ਵੇਲੇ 35 ਤੋਂ 39 ਡਿਗਰੀ ਸੈਲਸੀਅਸ ਦੇ ਉੱਚ ਤਾਪਮਾਨ ਦੀ ਉਮੀਦ ਹੈ।
ਐੱਨ.ਐੱਮ.ਸੀ. ਨੇ ਕਿਹਾ ਕਿ ਸ਼ਾਂਕਸੀ, ਸਿਚੁਆਨ, ਚੋਂਗਕਿੰਗ ਅਤੇ ਸ਼ਿਨਜਿਆਂਗ ਦੇ ਤੁਰਪਨ ਬੇਸਿਨ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਸਕਦਾ ਹੈ। ਕੇਂਦਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਜ਼ਿਆਦਾ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e