ਹੀਰੋਸ਼ੀਮਾ ’ਤੇ ਪ੍ਰਮਾਣੂ ਹਮਲੇ ਦੇ 80 ਸਾਲ ਬਾਅਦ ਵੀ ਮ੍ਰਿਤਕਾਂ ਦੀ ਭਾਲ ਜਾਰੀ
Tuesday, Aug 05, 2025 - 12:16 AM (IST)

ਨਿਨੋਸ਼ੀਮਾ (ਭਾਸ਼ਾ)-ਜਦੋਂ 80 ਸਾਲ ਪਹਿਲਾਂ 6 ਅਗਸਤ 1945 ਨੂੰ ਪਹਿਲਾ ਪ੍ਰਮਾਣੂ ਬੰਬ ਫਟਿਆ ਸੀ ਤਾਂ ਹਜ਼ਾਰਾਂ ਮ੍ਰਿਤਕਾਂ ਨੂੰ ਆਤਮਘਾਤੀ ਹਮਲਿਆਂ ਲਈ ਸਿਖਲਾਈ ਪ੍ਰਾਪਤ ਫੌਜੀ ਕਿਸ਼ਤੀਆਂ ਰਾਹੀਂ ਹੀਰੋਸ਼ੀਮਾ ਦੇ ਦੱਖਣ ਵਿਚ ਇਕ ਛੋਟੇ ਜਿਹੇ ਪੇਂਡੂ ਟਾਪੂ ਨਿਨੋਸ਼ੀਮਾ ’ਤੇ ਲਿਆਂਦਾ ਗਿਆ ਸੀ। 8 ਦਹਾਕੇ ਪਹਿਲਾਂ ਹੋਏ ਪ੍ਰਮਾਣੂ ਹਮਲੇ ਤੋਂ ਬਾਅਦ ਹੀਰੋਸ਼ੀਮਾ ਨੇੜਲੇ ਇਸ ਟਾਪੂ ’ਤੇ ਮ੍ਰਿਤਕਾਂ ਦੇ ਅਵਸ਼ੇਸ਼ਾਂ ਦੀ ਭਾਲ ਅਜੇ ਵੀ ਜਾਰੀ ਹੈ। ਬਹੁਤ ਸਾਰੇ ਪੀੜਤਾਂ ਦੇ ਕੱਪੜੇ ਸੜ ਗਏ ਸਨ ਅਤੇ ਉਨ੍ਹਾਂ ਦੇ ਚਿਹਰਿਆਂ ਅਤੇ ਅੰਗਾਂ ਤੋਂ ਮਾਸ ਦੇ ਟੁਕੜੇ ਲਟਕ ਰਹੇ ਸਨ। ਉਹ ਦਰਦ ਨਾਲ ਕੁਰਲਾ ਰਹੇ ਸਨ। ਇਤਿਹਾਸਕ ਰਿਕਾਰਡਾਂ ਅਨੁਸਾਰ 25 ਅਗਸਤ ਨੂੰ ਮਾੜੇ ਡਾਕਟਰੀ ਇਲਾਜ ਅਤੇ ਦੇਖਭਾਲ ਕਾਰਨ ਜਦੋਂ ਫੀਲਡ ਹਸਪਤਾਲ ਬੰਦ ਹੋ ਗਿਆ ਸੀ ਤਾਂ ਸਿਰਫ਼ ਕੁਝ ਸੌ ਲੋਕ ਹੀ ਜ਼ਿੰਦਾ ਬਚੇ ਸਨ।
ਮ੍ਰਿਤਕਾਂ ਨੂੰ ਜਲਦਬਾਜ਼ੀ ਵਿਚ ਵੱਖ-ਵੱਖ ਥਾਵਾਂ ’ਤੇ ਦਫ਼ਨਾਇਆ ਗਿਆ ਸੀ। ਦਹਾਕਿਆਂ ਬਾਅਦ ਇਲਾਕੇ ਦੇ ਲੋਕ ਲਾਪਤਾ ਲੋਕਾਂ ਦੇ ਅਵਸ਼ੇਸ਼ਾਂ ਦੀ ਭਾਲ ਕਰ ਰਹੇ ਹਨ, ਜਾਂ ਜੋ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ । ਇਸ ਦਾ ਮਕਸਦ ਉਨ੍ਹਾਂ ਬਚੇ ਲੋਕਾਂ ਨੂੰ ਦਿਲਾਸਾ ਦੇਣਾ ਵੀ ਹੈ, ਜੋ ਅਜੇ ਵੀ ਆਪਣੇ ਲਾਪਤਾ ਅਜ਼ੀਜ਼ਾਂ ਦਾ ਸੋਗ ਮਨਾ ਰਹੇ ਹਨ।