ਤਲਾਕ ਹੋਣ ਪਿੱਛੋਂ ਵਿਦੇਸ਼ੀ ਨਹੀਂ ਉਠਾ ਸਕਣਗੇ ਭਾਰਤੀ ਨਾਗਰਿਕਤਾ ਦਾ ‘ਲਾਭ’
Saturday, Apr 10, 2021 - 10:51 AM (IST)
ਨਵੀਂ ਦਿੱਲੀ– ਕੇਂਦਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਭਾਰਤੀ ਨਾਗਰਿਕਾਂ ਨਾਲ ਵਿਆਹ ਹੋਣ ਦੇ ਆਧਾਰ ’ਤੇ ‘ਭਾਰਤ ਦੇ ਵਿਦੇਸ਼ੀ ਨਾਗਰਿਕ’ (ਓ.ਸੀ.ਆਈ.) ਕਾਰਡਧਾਰਕ ਵਜੋਂ ਰਜਿਸਟਰਡ ਵਿਦੇਸ਼ੀ ਨਾਗਰਿਕਾਂ ਨੂੰ ਤਲਾਕ ਲੈਣ ਤੋਂ ਬਾਅਦ ਇਹ ਲਾਭ ਨਹੀਂ ਮਿਲ ਸਕਦਾ।
ਇਹ ਵੀ ਪੜ੍ਹੋ– ਐਪਲ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਨੋਕੀਆ ਨੇ ਲਾਂਚ ਕੀਤਾ ਨਵਾਂ 5ਜੀ ਸਮਾਰਟਫੋਨ
ਗ੍ਰਹਿ ਮੰਤਰਾਲਾ ਨੇ ਬੈਲਜੀਅਮ ਦੇ ਬ੍ਰਸਲਸ ਵਿਖੇ ਭਾਰਤੀ ਦੂਤਘਰ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਇ ਹ ਦਲੀਲ ਦਿੱਤੀ ਜਿਸ ਨੇ ਬੈਲਜੀਅਮ ਦੀ ਇਕ ਔਰਤ ਨੂੰ ਭਾਰਤੀ ਵਿਅਕਤੀ ਨਾਲ ਉਸ ਦਾ ਵਿਆਹ ਖਤਮ ਹੋਣ ਪਿੱਛੋਂ ਆਪਣਾ ਓ.ਸੀ.ਆਈ. ਕਾਰਡ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ। ਔਰਤ ਨੇ ਨਾਗਰਿਕਤਾ ਕਾਨੂੰਨ ਦੀ ਉਸ ਧਾਰਾ ਨੂੰ ਚੁਣੌਤੀ ਦਿੱਤੀ ਹੈ ਜਿਸ ਅਧੀਨ ਕਿਸੇ ਭਾਰਤੀ ਨਾਗਰਿਕਾ ਨਾਲ ਵਿਦੇਸ਼ੀ ਸਾਥੀ ਭਾਵ ਪਤੀ ਜਾਂ ਪਤਨੀ ਤਲਾਕ ਹੋਣ ’ਤੇ ਓ. ਸੀ. ਆਈ. ਹੋਣ ਦਾ ਦਰਜਾ ਗੁਆ ਦੇਵੇਗਾ।
ਇਹ ਵੀ ਪੜ੍ਹੋ– FB ਤੋਂ ਬਾਅਦ ਹੁਣ LinkedIn ਦੇ 50 ਕਰੋੜ ਯੂਜ਼ਰਸ ਦਾ ਨਿੱਜੀ ਡਾਟਾ ਲੀਕ
ਗ੍ਰਹਿ ਮੰਤਰਾਲਾ ਦੇ ਇਕ ਹਲਫਨਾਮੇ ’ਚ ਕਿਹਾ ਗਿਆ ਹੈ ਕਿ ਜਿਸ ਧਾਰਾ ਨੂੰ ਚੁਣੌਤੀ ਦਿੱਤੀ ਗਈ ਹੈ, ਉਹ ਸਮਝਣਯੋਗ ਫਰਕ ਦੇ ਆਧਾਰ ’ਤੇ ਸਪਸ਼ਟ ਵਰਗੀਕਰਨ ਕਰਦਾ ਹੈ। ਇਹ ਉਨ੍ਹਾਂ ਵਿਦੇਸ਼ੀ ਨਾਗਰਿਕਾਂ ’ਤੇ ਲਾਗੂ ਹੈ ਜੋ ਭਾਰਤੀ ਨਾਗਰਿਕ ਜਾਂ ਓ.ਸੀ.ਆਈ. ਕਾਰਡਧਾਰਕ ਨਾਲ ਵਿਆਹ ਦੇ ਆਧਾਰ ’ਤੇ ਓ. ਸੀ. ਆਈ. ਕਾਰਡਧਾਰਕ ਵਜੋਂ ਰਜਿਸਟਰਡ ਹਨ ਅਤੇ ਜਿਨ੍ਹਾਂ ਦਾ ਵਿਆਹ ਬਾਅਦ ’ਚ ਖਤਮ ਹੋ ਗਿਆ ਸੀ। ਗ੍ਰਹਿ ਮੰਤਰਾਲਾ ਨੇ ਕੇਂਦਰ ਸਰਕਾਰ ਦੇ ਸਥਾਈ ਵਕੀਲ ਅਜੇ ਦਿਗਪਾਲ ਰਾਹੀਂ ਦਾਇਰ ਆਪਣੇ ਹਲਫਨਾਮੇ ’ਚ ਕਿਹਾ ਹੈ ਕਿ ਵਿਵਸਥਾ ’ਚ ਅਜਿਹੇ ਵਿਦੇਸ਼ੀ ਨਾਗਰਿਕਾਂ ਦੇ ਓ.ਸੀ.ਆਈ. ਕਾਰਡਧਾਰਕ ਨੂੰ ਰੱਦ ਕਰਨ ਦਾ ਪ੍ਰਬੰਧ ਹੈ ਕਿਉਂਕਿ ਉਹ ਨਾਗਰਿਕਤਾ ਕਾਨੂੰਨ 1955 ਅਧੀਨ ਯੋਗ ਨਹੀਂ ਹੈ।
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ