ਵਿਦੇਸ਼ੀ ਔਰਤ ਨੇ ਆਪਣੇ ਪੱਟ ''ਤੇ ਬਣਵਾਇਆ ਭਗਵਾਨ ਜਗਨਨਾਥ ਦਾ ਟੈਟੂ ... ਹੋ ਗਿਆ ਹੰਗਾਮਾ

Tuesday, Mar 04, 2025 - 10:23 AM (IST)

ਵਿਦੇਸ਼ੀ ਔਰਤ ਨੇ ਆਪਣੇ ਪੱਟ ''ਤੇ ਬਣਵਾਇਆ ਭਗਵਾਨ ਜਗਨਨਾਥ ਦਾ ਟੈਟੂ ... ਹੋ ਗਿਆ ਹੰਗਾਮਾ

ਭੁਵਨੇਸ਼ਵਰ- ਇਕ ਵਿਦੇਸ਼ੀ ਔਰਤ ਵਲੋਂ ਆਪਣੇ ਪੱਟ 'ਤੇ ਭਗਵਾਨ ਜਗਨਨਾਥ ਦਾ ਟੈਟੂ ਬਣਵਾਉਣ ਕਾਰਨ ਹੰਗਾਮਾ ਹੋ ਗਿਆ ਹੈ। ਜਿਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ 'ਚ ਟੈਟੂ ਬਣਾਉਣ ਵਾਲੇ ਕਲਾਕਾਰ ਅਤੇ ਉਸ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਓਡੀਸ਼ਾ 'ਚ ਭੁਵਨੇਸ਼ਵਰ ਦੇ ਇਕ ਪਾਰਲਰ 'ਚ ਟੈਟੂ ਬਣਵਾਇਆ ਸੀ, ਜਿਸ ਦੀਆਂ ਤਸਵੀਰ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਫੋਟੋ ਵਾਇਰਲ ਹੋਣ ਤੋਂ ਬਾਅਦ ਭਗਵਾਨ ਜਗਨਨਾਥ ਦੇ ਸ਼ਰਧਾਲੂਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਔਰਤ ਇਕ ਗੈਰ-ਸਰਕਾਰੀ ਸੰਸਥਾ ਲਈ ਕੰਮ ਕਰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਤੇ ਵਿਵਾਦ ਵਧਣ ਤੋਂ ਬਾਅਦ ਵਿਦੇਸ਼ੀ ਨਾਗਰਿਕ ਅਤੇ 'ਟੈਟੂ ਪਾਰਲਰ' ਦੇ ਮਾਲਕ ਨੇ ਸੋਸ਼ਲ ਮੀਡੀਆ 'ਤੇ ਜਨਤਕ ਤੌਰ 'ਤੇ ਮੁਆਫੀ ਮੰਗੀ। ਉਨ੍ਹਾਂ ਦੱਸਿਆ ਕਿ ਕੁਝ ਜਗਨਨਾਥ ਸ਼ਰਧਾਲੂਆਂ ਨੇ ਐਤਵਾਰ ਨੂੰ ਸਾਹਿਦ ਨਗਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਭਾਰਤੀ ਦੰਡਾਵਲੀ (ਬੀਐੱਨਐੱਸ) ਦੀ ਧਾਰਾ 299 (ਜਾਣਬੁੱਝ ਕੇ ਅਤੇ ਮੰਦਭਾਗੀ ਕੰਮ, ਜਿਸ ਦਾ ਮਕਸਦ ਕਿਸੇ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਉਸ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਰਿੰਗ ਸੈਰਾਮਨੀ 'ਚ ਹੰਗਾਮਾ, ਕੁੜੀ ਦੀ ਸਹੇਲੀ ਦਾ ਖੁਲਾਸਾ... ਲਾੜੇ ਨੇ ਲਿਆ ਵੱਡਾ ਫ਼ੈਸਲਾ

ਇਸ ਘਟਨਾ ਤੋਂ ਬਾਅਦ ਟੈਟੂ ਦੀ ਦੁਕਾਨ ਦੇ ਮਾਲਕ ਅਤੇ ਵਿਦੇਸ਼ੀ ਔਰਤ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕੀਤਾ ਅਤੇ ਇਸ ਘਟਨਾ ਲਈ ਮੁਆਫੀ ਮੰਗੀ। ਵਿਦੇਸ਼ੀ ਔਰਤ ਨੇ ਕਿਹਾ ਕਿ ਉਸ ਦਾ ਕਦੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਹਾਲਾਂਕਿ, ਔਰਤ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਇਸ ਲਈ ਪਛਤਾਵਾ ਵੀ ਪ੍ਰਗਟ ਕੀਤਾ ਹੈ। ਉਸਨੇ ਕਿਹਾ ਕਿ ਉਹ ਉਸ ਜਗ੍ਹਾ ਨੂੰ ਕਵਰ ਕਰੇਗੀ ਜਿੱਥੇ ਉਸ ਨੇ ਟੈਟੂ ਬਣਵਾਇਆ ਹੈ। ਟੈਟੂ ਕਲਾਕਾਰ ਲਗਭਗ 25 ਦਿਨਾਂ ਬਾਅਦ ਟੈਟੂ ਨੂੰ ਜਾਂ ਤਾਂ ਢੱਕ ਦੇਵੇਗਾ ਜਾਂ ਇਸ ਨੂੰ ਹਟਾ ਦੇਵੇਗਾ, ਕਿਉਂਕਿ ਇਸ ਨੂੰ ਅਜੇ ਹਟਾਉਣ ਨਾਲ ਇਨਫੈਕਸ਼ਨ ਹੋ ਸਕਦਾ ਹੈ। ਔਰਤ ਨੇ ਭਰੋਸਾ ਦਿੱਤਾ ਹੈ ਕਿ ਉਹ ਟੈਟੂ ਨੂੰ ਹਟਵਾਉਣ ਜਾਂ ਢਕਣ ਲਈ ਮੁੜ ਦੁਕਾਨ 'ਤੇ ਆਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News