ਮਹਾਕੁੰਭ ''ਚ ਪਹਿਲੀ ਵਾਰ ਹਵਾ ''ਚ ਤਾਇਨਾਤ ''ਟੀਥਰਡ ਡ੍ਰੋਨ'' ਰੱਖੇਗਾ ਚੱਪੇ-ਚੱਪੇ ''ਤੇ ਨਜ਼ਰ
Wednesday, Dec 18, 2024 - 01:18 AM (IST)
ਨੈਸ਼ਨਲ ਡੈਸਕ : ਮਹਾਕੁੰਭ 'ਚ ਪਹਿਲੀ ਵਾਰ ਚੱਪੇ-ਚੱਪੇ 'ਤੇ ਨਜ਼ਰ ਰੱਖਣ ਲਈ ਹਵਾ ਵਿਚ 'ਟੀਥਰਡ ਡ੍ਰੋਨ' ਨੂੰ ਤਾਇਨਾਤ ਕੀਤਾ ਗਿਆ ਹੈ। ਹਾਈ ਰੈਜ਼ੋਲਿਊਸ਼ਨ ਵਾਲੀਆਂ ਤਸਵੀਰਾਂ, ਵੀਡੀਓ ਅਤੇ ਸੈਂਸਰ ਡਾਟਾ ਇਕੱਠਾ ਕਰਨ ਦੀ ਸਮਰੱਥਾ ਵਾਲੇ ਇਸ 'ਟੀਥਰਡ ਡ੍ਰੋਨ' ਦੀ ਨਜ਼ਰ ਤੋਂ ਬਚਣਾ ਕਿਸੇ ਲਈ ਵੀ ਅਸੰਭਵ ਹੈ। ਸੀਨੀਅਰ ਪੁਲਸ ਕਪਤਾਨ (ਕੁੰਭ) ਰਾਜੇਸ਼ ਦਿਵੇਦੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਚਾਹੁੰਦੇ ਹਨ ਕਿ ਇਸ ਵਾਰ ਦੇ ਮਹਾਕੁੰਭ ਨੂੰ ਅਭੁੱਲ ਬਣਾਇਆ ਜਾਵੇ, ਜਿਸ ਲਈ ਸੁਰੱਖਿਆ ਪ੍ਰਬੰਧ ਹਾਈਟੈਕ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ, “ਇਸ ਟੀਥਰਡ ਡ੍ਰੋਨ' ਵਿਚ ਹਾਈ ਰੈਜ਼ੋਲਿਊਸ਼ਨ ਦੀਆਂ ਤਸਵੀਰਾਂ, ਵੀਡੀਓ ਅਤੇ ਸੈਂਸਰ ਡਾਟਾ ਇਕੱਠਾ ਕਰਨ ਦੀ ਅਦਭੁਤ ਸਮਰੱਥਾ ਹੈ। ਇਹ ਮਹਾਕੁੰਭ ਨਗਰ ਦੀ ਹਰ ਛੋਟੀ-ਵੱਡੀ ਗਤੀਵਿਧੀ ਨੂੰ ਉਚਾਈ ਤੋਂ ਫੜਨ ਦੀ ਮੁਹਾਰਤ ਰੱਖਦਾ ਹੈ।" ਦਿਵੇਦੀ ਨੇ ਕਿਹਾ ਕਿ 'ਟੀਥਰਡ ਡਰੋਨ' ਮਹਾਕੁੰਭ ਨਗਰ ਪੁਲਸ ਲਈ ਤੀਜੀ ਅੱਖ ਦਾ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਇਹ ਹੈ ਦੁਨੀਆ ਦਾ ਸਭ ਤੋਂ ਗੋਲਾਕਾਰ ਆਂਡਾ, ਕੀਮਤ 'ਸਿਰਫ' 21000 ਰੁਪਏ
ਫਿਲਹਾਲ ਇਕ 'ਟੀਥਰਡ ਡ੍ਰੋਨ' ਤਾਇਨਾਤ ਕੀਤਾ ਗਿਆ ਹੈ ਅਤੇ ਮੇਲਾ ਸ਼ੁਰੂ ਹੋਣ ਤੱਕ ਪੰਜ-ਛੇ ਹੋਰ 'ਟੀਥਰਡ ਡ੍ਰੋਨ' ਤਾਇਨਾਤ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 'ਟੀਥਰਡ ਡ੍ਰੋਨ' ਇਕ ਵਿਸ਼ੇਸ਼ ਕਿਸਮ ਦੇ ਕੈਮਰੇ ਹਨ ਜੋ ਇਕ ਵੱਡੇ ਗੁਬਾਰੇ ਨਾਲ ਰੱਸੀ ਬੰਨ੍ਹ ਕੇ ਇਕ ਖਾਸ ਉਚਾਈ 'ਤੇ ਤਾਇਨਾਤ ਕੀਤੇ ਜਾਂਦੇ ਹਨ। ਮਹਾਕੁੰਭ 'ਚ ਉਨ੍ਹਾਂ ਨੂੰ ਉੱਚੇ ਟਾਵਰ 'ਤੇ ਲਗਾਇਆ ਜਾ ਰਿਹਾ ਹੈ ਜਿੱਥੋਂ ਉਹ ਪੂਰੇ ਮੇਲਾ ਖੇਤਰ 'ਤੇ ਨਜ਼ਰ ਰੱਖ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8