ਮਾਨਸੂਨ ਦੀ ਬਾਰਿਸ਼ ਕਾਰਨ ਹੜ੍ਹ ਵਰਗੇ ਬਣੇ ਹਾਲਾਤ, ਕਈ ਜ਼ਿਲ੍ਹਿਆਂ ''ਚ ਚਿਤਾਵਨੀ ਜਾਰੀ
Friday, Aug 16, 2024 - 10:11 AM (IST)
ਨੈਸ਼ਨਲ ਡੈਸਕ : ਰਾਜਸਥਾਨ 'ਚ ਮਾਨਸੂਨ ਦੀ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਲੋਕ ਪ੍ਰੇਸ਼ਾਨ ਹਨ। ਖ਼ਾਸ ਕਰਕੇ ਬੂੰਦੀ, ਬੀਕਾਨੇਰ, ਕਰੌਲੀ ਅਤੇ ਹੋਰ ਇਲਾਕਿਆਂ ਵਿੱਚ ਹੜ੍ਹ ਦੀ ਸੰਭਾਵਨਾ ਕਾਰਨ ਸਥਿਤੀ ਗੰਭੀਰ ਹੋ ਗਈ ਹੈ। ਮੌਸਮ ਵਿਭਾਗ ਨੇ ਅੱਜ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਖ਼ਾਸ ਤੌਰ 'ਤੇ ਜੈਪੁਰ, ਜੋਧਪੁਰ ਅਤੇ ਕੋਟਾ ਸਮੇਤ 18 ਜ਼ਿਲ੍ਹਿਆਂ 'ਚ ਅੱਜ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਕਾਰਨ ਪੂਰੇ ਸੂਬੇ ਵਿੱਚ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਹੇਠਾਂ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ - ਸਾਈਕਲ 'ਤੇ ਸਵਾਰ ਹੋ ਕੁੜੀ ਨੇ ਇਸ ਅੰਦਾਜ਼ 'ਚ ਮਨਾਇਆ ਆਜ਼ਾਦੀ ਦਿਵਸ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
ਪਿਛਲੇ 24 ਘੰਟਿਆਂ ਦਾ ਮੌਸਮ
ਪਿਛਲੇ 24 ਘੰਟਿਆਂ ਦੌਰਾਨ ਪੂਰਬੀ ਰਾਜਸਥਾਨ 'ਚ ਕਈ ਥਾਵਾਂ 'ਤੇ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਪੂਰਬੀ ਰਾਜਸਥਾਨ 'ਚ ਕਈ ਥਾਵਾਂ 'ਤੇ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਦਕਿ ਪੱਛਮੀ ਰਾਜਸਥਾਨ 'ਚ ਕੁਝ ਥਾਵਾਂ 'ਤੇ ਭਾਰੀ ਮੀਂਹ ਪਿਆ। ਰਾਜ ਵਿੱਚ ਸਭ ਤੋਂ ਵੱਧ ਬਾਰਿਸ਼ ਜੈਪੁਰ ਵਿੱਚ 150 ਮਿਲੀਮੀਟਰ ਦਰਜ ਕੀਤੀ ਗਈ। ਗੰਗਾਨਗਰ ਵਿੱਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਕੋਲਕਾਤਾ ਡਾਕਟਰ ਰੇਪ-ਮਰਡਰ ਮਾਮਲੇ 'ਚ ਦੋ ਵੱਡੇ ਖੁਲਾਸੇ: ਬਲਾਤਕਾਰ ਨਹੀਂ ਗੈਂਗਰੇਪ, ਕੁੜੀ ਨੂੰ ਵੇਖ ਬੇਹੋਸ਼ ਹੋਏ ਪਿਤਾ
16 ਅਗਸਤ ਨੂੰ ਭਾਰੀ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਉੱਤਰ-ਪੂਰਬੀ ਰਾਜਸਥਾਨ ਵਿੱਚ ਇੱਕ ਸਰਕੂਲੇਸ਼ਨ ਸਿਸਟਮ ਸਰਗਰਮ ਹੈ, ਜੋ ਸਤ੍ਹਾ ਤੋਂ 5.8 ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ ਮਾਨਸੂਨ ਟਰੱਫ ਲਾਈਨ ਬੀਕਾਨੇਰ ਤੋਂ ਲੰਘ ਰਹੀ ਹੈ। ਇਨ੍ਹਾਂ ਪ੍ਰਭਾਵਾਂ ਦੇ ਕਾਰਨ 16 ਅਗਸਤ ਨੂੰ ਭਰਤਪੁਰ, ਜੈਪੁਰ, ਅਜਮੇਰ ਅਤੇ ਕੋਟਾ ਡਿਵੀਜ਼ਨ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਵਿਨੇਸ਼ ਫੋਗਾਟ 'ਤੇ ਹੋਈ ਪੈਸਿਆਂ ਦੀ ਬਰਸਾਤ, ਹੁਣ 11 ਲੱਖ ਰੁਪਏ ਨਕਦ ਤੇ 2 ਏਕੜ ਜ਼ਮੀਨ ਦੇਣ ਦਾ ਐਲਾਨ
17 ਅਗਸਤ ਤੋਂ ਬਾਅਦ ਰਾਹਤ ਦੀ ਉਮੀਦ
ਮੌਸਮ ਵਿਭਾਗ ਨੇ ਕਿਹਾ ਹੈ ਕਿ 17 ਅਗਸਤ ਤੋਂ ਬਾਅਦ ਪੂਰਬੀ ਰਾਜਸਥਾਨ ਵਿੱਚ ਮੀਂਹ ਤੋਂ ਕੁਝ ਰਾਹਤ ਮਿਲ ਸਕਦੀ ਹੈ। ਹਾਲਾਂਕਿ, ਅਗਲੇ 3-4 ਦਿਨਾਂ ਤੱਕ ਪੱਛਮੀ ਰਾਜਸਥਾਨ ਦੇ ਬੀਕਾਨੇਰ ਅਤੇ ਜੋਧਪੁਰ ਡਿਵੀਜ਼ਨ ਦੇ ਕੁਝ ਖੇਤਰਾਂ ਵਿੱਚ ਤੇਜ਼ ਗਰਜ ਅਤੇ ਭਾਰੀ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ 'ਚ ਉਦੈਪੁਰ ਡਿਵੀਜ਼ਨ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8