ਵੱਡਾ ਹਾਦਸਾ; ਮਿੱਟੀ ਧੱਸਣ ਕਾਰਨ 5 ਮਜ਼ਦੂਰਾਂ ਦੀ ਮੌਤ, ਕਈ ਅਜੇ ਵੀ ਦੱਬੇ

Saturday, Oct 12, 2024 - 03:11 PM (IST)

ਵੱਡਾ ਹਾਦਸਾ; ਮਿੱਟੀ ਧੱਸਣ ਕਾਰਨ 5 ਮਜ਼ਦੂਰਾਂ ਦੀ ਮੌਤ, ਕਈ ਅਜੇ ਵੀ ਦੱਬੇ

ਮੇਹਸਾਣਾ- ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਨਿਰਮਾਣ ਵਾਲੀ ਜਗ੍ਹਾ 'ਤੇ ਮਿੱਟੀ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 37 ਕਿਲੋਮੀਟਰ ਦੂਰ ਕਾਦੀ ਸ਼ਹਿਰ ਨੇੜੇ ਵਾਪਰੀ।

ਕਾਦੀ ਥਾਣੇ ਦੇ ਇੰਸਪੈਕਟਰ ਪ੍ਰਹਿਲਾਦ ਸਿੰਘ ਵਾਘੇਲਾ ਨੇ ਦੱਸਿਆ ਕਿ ਪਿੰਡ ਜਸਲਪੁਰ ਵਿਚ ਕਈ ਮਜ਼ਦੂਰ ਇਕ ਫੈਕਟਰੀ ਲਈ ਜ਼ਮੀਨਦੋਜ਼ ਟੈਂਕ ਬਣਾਉਣ ਲਈ ਟੋਇਆ ਪੁੱਟ ਰਹੇ ਸਨ, ਜਦੋਂ ਮਿੱਟੀ ਹੇਠਾਂ ਧੱਸ ਗਈ ਅਤੇ ਉਹ ਜ਼ਿੰਦਾ ਹੀ ਦੱਬੇ ਗਏ। ਉਨ੍ਹਾਂ ਕਿਹਾ ਕਿ 5 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਤਿੰਨ ਤੋਂ ਚਾਰ ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਜਾਰੀ ਹਨ।


author

Tanu

Content Editor

Related News