5 ਮੁੰਡਿਆਂ ਦੀ ਨਦੀ 'ਚ ਡੁੱਬਣ ਨਾਲ ਮੌਤ, ਇਕ ਨੂੰ ਬਚਾਉਣ ਦੇ ਚੱਕਰ 'ਚ ਗਈ ਸਾਰਿਆਂ ਦੀ ਜਾਨ

Saturday, Dec 17, 2022 - 01:27 PM (IST)

5 ਮੁੰਡਿਆਂ ਦੀ ਨਦੀ 'ਚ ਡੁੱਬਣ ਨਾਲ ਮੌਤ, ਇਕ ਨੂੰ ਬਚਾਉਣ ਦੇ ਚੱਕਰ 'ਚ ਗਈ ਸਾਰਿਆਂ ਦੀ ਜਾਨ

ਅਮਰਾਵਤੀ (ਭਾਸ਼ਾ)- ਆਂਧਰਾ ਪ੍ਰਦੇਸ਼ 'ਚ ਯਾਨਾਮਾਲਾਕੁਦੁਰੂ 'ਚ ਭਿਆਨਕ ਹਾਦਸਾ ਵਾਪਰ ਗਿਆ। ਕ੍ਰਿਸ਼ਨਾ ਨਦੀ 'ਚ ਨਹਾਉਣ ਦੌਰਾਨ ਤੇਜ਼ ਲਹਿਰ 'ਚ ਰੁੜ੍ਹਨ ਨਾਲ 5 ਮੁੰਡਿਆਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਤਿੰਨ ਲਾਸ਼ਾਂ ਅੱਜ ਬਰਾਮਦ ਕਰ ਲਈਆਂ ਗਈਆਂ, ਜਦੋਂ ਕਿ 2 ਲਾਸ਼ਾਂ ਸ਼ੁੱਕਰਵਾਰ ਨੂੰ ਨਦੀ 'ਚੋਂ ਕੱਢ ਲਈਆਂ ਗਈਆਂ ਸਨ।

ਇਹ ਵੀ ਪੜ੍ਹੋ : ਘਰ 'ਚ ਅੱਗ ਲੱਗਣ ਨਾਲ 2 ਬੱਚਿਆਂ ਸਮੇਤ 6 ਲੋਕ ਜਿਊਂਦੇ ਸੜੇ

ਇਕ ਚਸ਼ਮਦੀਦ ਨੇ ਮੀਡੀਆ ਨੂੰ ਦੱਸਿਆ ਕਿ ਇਕ ਮੁੰਡਾ ਨਦੀ 'ਚ ਡੁੱਬਦਾ ਦਿੱਸਿਆ ਅਤੇ ਚਾਰ ਹੋਰ ਉਸ ਨੂੰ ਬਚਾਉਣ ਲਈ ਨਦੀ 'ਚ ਗਏ ਸਨ। ਤਦੇਪੱਲੀ ਪੁਲਸ ਇੰਸਪੈਕਟਰ ਸ਼ੇਸ਼ਗਿਰੀ ਨੇ ਦੱਸਿਆ ਕਿ ਇਸ ਬਾਰੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News