ਵੱਡਾ ਹਾਦਸਾ : ਅੱਗ ਲੱਗਣ ਪਰਿਵਾਰ ਦੇ 7 ਜੀਅ ਜਿਊਂਦੇ ਸੜੇ

Sunday, Oct 06, 2024 - 11:44 AM (IST)

ਵੱਡਾ ਹਾਦਸਾ : ਅੱਗ ਲੱਗਣ ਪਰਿਵਾਰ ਦੇ 7 ਜੀਅ ਜਿਊਂਦੇ ਸੜੇ

ਮੁੰਬਈ (ਭਾਸ਼ਾ)- ਮੁੰਬਈ 'ਚ ਐਤਵਾਰ ਸਵੇਰੇ 2 ਮੰਜ਼ਿਲਾ ਦੁਕਾਨ-ਸਹਿ-ਰਿਹਾਇਸ਼ੀ ਇਮਾਰਤ 'ਚ ਅੱਗ ਲੱਗਣ ਨਾਲ ਤਿੰਨ ਨਾਬਾਲਗਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 5.20 ਵਜੇ ਚੈਂਬੂਰ ਇਲਾਕੇ ਦੀ ਸਿਧਾਰਥ ਕਾਲੋਨੀ 'ਚ ਹੋਈ। ਉਨ੍ਹਾਂ ਦੱਸਿਆ ਕਿ ਇਮਾਰਤ ਦੇ ਗ੍ਰਾਊਂਡ ਫਲੋਰ ਦਾ ਇਸਤੇਮਾਲ ਦੁਕਾਨ ਵਜੋਂ ਅਤੇ ਉੱਪਰੀ ਮੰਜ਼ਿਲ ਦਾ ਇਸਤੇਮਾਲ ਰਿਹਾਇਸ਼ ਵਜੋਂ ਕੀਤਾ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਅੱਗ ਗ੍ਰਾਊਂਡ ਫਲੋਰ 'ਤੇ ਸਥਿਤ ਦੁਕਾਨ 'ਚ ਬਿਜਲੀ ਦੀਆਂ ਤਾਰਾਂ ਅਤੇ ਹੋਰ ਉਪਕਰਣਾਂ 'ਚ ਲੱਗੀ ਅਤੇ ਬਾਅਦ 'ਚ ਉਸ ਨੇ ਉੱਪਰੀ ਮੰਜ਼ਿਲ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਪਰਿਵਾਰ ਦੇ 7 ਲੋਕ ਝੁਲਸ ਗਏ। ਉਨ੍ਹਾਂ ਨੂੰ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਪਾਰਿਸ ਗੁਪਤਾ (7), ਮੰਜੂ ਪ੍ਰੇਮ ਗੁਪਤਾ (30), ਅਨੀਤਾ ਗੁਪਤਾ (39), ਪ੍ਰੇਮ ਗੁਪਤਾ (30) ਅਤੇ ਨਰਿੰਦਰ ਗੁਪਤਾ (10), ਵਿਧੀ ਛੇਦੀਰਾਮ ਗੁਪਤਾ (15) ਅਤੇ ਗੀਤਾਦੇਵੀ ਧਰਮਦੇਵ ਗੁਪਤਾ (60) ਵਜੋਂ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News