ਦਰਦਨਾਕ ਹਾਦਸਾ: ਮੀਂਹ ਦਰਮਿਆਨ ਕਰੰਟ ਲੱਗਣ ਨਾਲ ਤਿੰਨ ਬੱਚਿਆਂ ਸਮੇਤ 5 ਦੀ ਮੌਤ

Thursday, Sep 02, 2021 - 03:30 PM (IST)

ਦਰਦਨਾਕ ਹਾਦਸਾ: ਮੀਂਹ ਦਰਮਿਆਨ ਕਰੰਟ ਲੱਗਣ ਨਾਲ ਤਿੰਨ ਬੱਚਿਆਂ ਸਮੇਤ 5 ਦੀ ਮੌਤ

ਗਾਜ਼ੀਆਬਾਦ— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਤਿੰਨ ਬੱਚਿਆਂ ਸਮੇਤ 5 ਲੋਕਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਸਿਹਾਨੀ ਗੇਟ ਥਾਣਾ ਖੇਤਰ ਦੇ ਰਾਕੇਸ਼ ਮਾਰਗ ਸਥਿਤ ਤੇਨ ਸਿੰਘ ਪੈਲੇਸ ਕੋਲ ਗਲੀ ਨੰਬਰ-3 ਦੀ ਹੈ, ਜੋ ਕਿ ਬੁੱਧਵਾਰ ਨੂੰ ਵਾਪਰੀ। ਦਰਅਸਲ ਇਕ ਕਰਿਆਨੇ ਦੀ ਦੁਕਾਨ ਨੂੰ ਧੁੱਪ ਅਤੇ ਮੀਂਹ ਤੋਂ ਬਚਾਉਣ ਲਈ ਇਕ ਟੀਨ ਦੀ ਛੱਤ ਪਾਈ ਗਈ ਸੀ। ਬੁੱਧਵਾਰ ਸਵੇਰੇ ਲਗਾਤਾਰ ਮੀਂਹ ਕਾਰਨ ਬਿਜਲੀ ਦੇ ਮੀਟਰ ਨਾਲ ਜੁੜੀ ਤਾਰ ਟੀਨ ਦੀ ਛੱਤ ਦੀ ਲਪੇਟ ਵਿਚ ਆ ਗਈ। ਦੁਕਾਨ ਤੋਂ ਕੁਝ ਖਰੀਦਣ ਗਏ ਦੋ ਬੱਚਿਆਂ ਨੇ ਟੀਨ ਦੀ ਛੱਤ ਨਾਲ ਲੱਗਦੇ ਲੋਹੇ ਦੇ ਖੰਭੇ ਨੂੰ ਛੂਹਿਆ ਅਤੇ ਕਰੰਟ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਤਿੰਨ ਲੋਕਾਂ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਖ਼ੁਦ ਝਟਕਾ ਲੱਗਣ ਨਾਲ ਉਹ ਹੇਠਾਂ ਡਿੱਗ ਪਏ। 

PunjabKesari

ਮਿ੍ਰਤਕਾਂ ਦੀ ਹੋਈ ਪਹਿਚਾਣ—
ਓਧਰ ਪੁਲਸ ਇੰਸਪੈਕਟਰ ਨਿਪੁਨ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਮਿ੍ਰਤਕਾਂ ਦੀ ਪਹਿਚਾਣ ਜਾਨਕੀ ਦੇਵੀ (35), ਉਸ ਦੀ ਧੀ ਸ਼ਰੁਭੀ (3), ਸਿਮਰਨ (11), ਲਕਸ਼ਮੀ ਸ਼ੰਕਰ (24) ਅਤੇ ਖੁਸ਼ੀ (10) ਦੇ ਰੂਪ ਵਿਚ ਹੋਈ ਹੈ। ਅਗਰਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਕੀ ਕਹਿਣਾ ਹੈ ਚਸ਼ਮਦੀਦ ਗਵਾਹਾਂ ਦਾ?
ਓਧਰ ਇਸ ਮਾਮਲੇ ਨੂੰ ਲੈ ਕੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਰੀਬ 15 ਮਿੰਟ ਤੱਕ 5 ਲੋਕ ਤੜਫਦੇ ਰਹੇ। ਲੋਕਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਘਟਨਾ ਵਾਲੀ ਥਾਂ ਦੇ ਨੇੜੇ ਰਹਿਣ ਵਾਲੇ ਬਾਲਕ੍ਰਿਸ਼ਨ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਜੇ. ਈ. 2-3 ਵਾਰ ਕਾਲ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਮੇਨ ਲਾਈਨ ਦਾ ਨੰਬਰ ਕੱਢ ਕੇ ਉੱਥੇ ਕਾਲ ਕੀਤੀ ਗਈ, ਜਿਸ ਤੋਂ ਬਾਅਦ ਸਪਲਾਈ ਬੰਦ ਹੋਈ। ਹਾਲਾਂਕਿ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ 5 ਲੋਕਾਂ ਦੀ ਮੌਤ ਹੋ ਗਈ ਸੀ।

ਲੋਕਾਂ ਨੇ ਲਾਇਆ ਬਿਜਲੀ ਵਿਭਾਗ ’ਤੇ ਲਾਇਆ ਲਾਪ੍ਰਵਾਹੀ ਦਾ ਦੋਸ਼—
ਇਸ ਦਰਦਨਾਕ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਬਿਜਲੀ ਵਿਭਾਗ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ। ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਬਿਜਲੀ ਦੀਆਂ ਤਾਰਾਂ ਦੀ ਹਾਲਤ ਸਹੀ ਨਹੀਂ ਹੈ। ਥਾਂ-ਥਾਂ ਤਾਰਾਂ ਲਟਕੀਆਂ ਹੋਈਆਂ ਹਨ। ਤਾਰਾਂ ਨੂੰ ਸਹੀ ਕਰਨ ’ਤੇ ਵਿਭਾਗ ਧਿਆਨ ਨਹੀਂ ਦਿੰਦਾ ਹੈ। ਜਿੱਥੇ ਇਹ ਹਾਦਸਾ ਵਾਪਰਿਆ, ਉੱਥੇ ਵੀ ਤਾਰ ਕਾਫੀ ਹੇਠਾਂ ਲਟਕੀ ਹੋਈ ਸੀ। ਇਹ ਹੀ ਵਜ੍ਹਾ ਹੈ ਕਿ ਤਾਰ ਟੀਨ ਦੀ ਛੱਤ ਨੂੰ ਛੂਹ ਗਈ ਅਤੇ ਕਰੰਟ ਫੈਲ ਗਿਆ। 


author

Tanu

Content Editor

Related News