ਦਰਦਨਾਕ ਹਾਦਸਾ; ਖੂਹ ''ਚ ਜ਼ਹਿਰੀਲੀ ਗੈਸ ਦੇ ਰਿਸਾਅ ਕਾਰਨ 5 ਲੋਕਾਂ ਦੀ ਮੌਤ

Friday, Jul 05, 2024 - 11:12 AM (IST)

ਜੰਜਗੀਰ ਚੰਪਾ- ਛੱਤੀਸਗੜ੍ਹ ਦੇ ਜੰਜਗੀਰ ਚੰਪਾ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਖੂਹ ਨੇ 5 ਲੋਕਾਂ ਦੀ ਜਾਨ ਲੈ ਲਈ ਹੈ। ਦਰਅਸਲ ਖੂਹ 'ਚ ਡਿੱਗੇ ਇਕ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ 'ਚ 5 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਿੰਡ 'ਚ ਸੋਗ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਖੂਹ 'ਚ ਜ਼ਹਿਰੀਲੀ ਗੈਸ ਫੈਲ ਗਈ, ਜਿਸ ਕਾਰਨ ਇਨ੍ਹਾਂ ਸਾਰਿਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਰਨ ਵਾਲਿਆਂ ਵਿਚ ਪਿਤਾ, ਉਸ ਦੇ ਦੋ ਪੁੱਤਰ ਅਤੇ ਦੋ ਹੋਰ ਲੋਕ ਸ਼ਾਮਲ ਹਨ। ਘਟਨਾ ਜ਼ਿਲ੍ਹੇ ਦੇ ਬਿਰਰਾ ਥਾਣਾ ਖੇਤਰ ਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਿਰਰਾ ਥਾਣਾ ਖੇਤਰ 'ਚ ਰਹਿਣ ਵਾਲਾ ਰਾਜਿੰਦਰ ਜੈਸਵਾਲ ਘਰ ਦੇ ਪਿੱਛੇ ਖੂਹ 'ਚ ਡਿੱਗੀ ਲੱਕੜ ਨੂੰ ਬਾਹਰ ਕੱਢਣ ਗਿਆ ਸੀ। ਇਸ ਦੌਰਾਨ ਖੂਹ 'ਚ ਗੈਸ ਲੀਕ ਹੋਣ ਲੱਗੀ। ਜਦੋਂ ਗੁਆਂਢੀ ਰਮੇਸ਼ ਪਟੇਲ ਉਸ ਨੂੰ ਬਚਾਉਣ ਲਈ ਖੂਹ 'ਚ ਗਿਆ ਤਾਂ ਉਸ ਦਾ ਵੀ ਦਮ ਘੁੱਟਣ ਲੱਗਾ। ਇਹ ਦੇਖ ਕੇ ਉਸ ਦੇ ਦੋਵੇਂ ਪੁੱਤਰ ਰਾਜਿੰਦਰ ਪਟੇਲ ਅਤੇ ਜਤਿੰਦਰ ਪਟੇਲ ਵੀ ਉਸ ਨੂੰ ਬਚਾਉਣ ਲਈ ਖੂਹ ਦੇ ਅੰਦਰ ਚਲੇ ਗਏ। ਇਸ ਤੋਂ ਬਾਅਦ ਗੁਆਂਢੀ ਟਿਕੇਸ਼ ਚੰਦਰ ਵੀ ਉਨ੍ਹਾਂ ਨੂੰ ਬਚਾਉਣ ਲਈ ਖੂਹ 'ਚ ਚਲਾ ਗਿਆ। ਸਾਰਿਆਂ ਦਾ ਦਮ ਘੁੱਟ ਗਿਆ ਅਤੇ ਕੋਈ ਬਾਹਰ ਨਹੀਂ ਆ ਸਕਿਆ।

ਇਹ ਦੇਖ ਕੇ ਰੌਲਾ ਪੈ ਗਿਆ। ਖੂਹ ਵਿਚ ਡਿੱਗਣ ਵਾਲੇ ਹਰ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ SDRF ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਇਕੋ ਸਮੇਂ 5 ਵਿਅਕਤੀਆਂ ਦੀ ਮੌਤ ਹੋਣ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 7.30 ਵਜੇ ਵਾਪਰੀ। ਪਤੀ ਰਾਜਿੰਦਰ ਜੈਸਵਾਲ ਦੇ ਖੂਹ 'ਚ ਡਿੱਗਣ ਤੋਂ ਬਾਅਦ ਪਤਨੀ ਨੇ ਉਸ ਨੂੰ ਬਚਾਉਣ ਲਈ ਆਲੇ-ਦੁਆਲੇ ਦੇ ਲੋਕਾਂ ਨੂੰ ਬੁਲਾਇਆ। ਜਿੱਥੇ ਇਕ-ਇਕ ਕਰਕੇ ਕਈ ਲੋਕ ਖੂਹ 'ਚ ਉਤਰ ਗਏ, ਉੱਥੇ ਗੈਸ ਲੀਕ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।


Tanu

Content Editor

Related News