ਦਰਦਨਾਕ ਹਾਦਸਾ; ਕਾਰ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਬੱਚਿਆਂ ਸਮੇਤ 5 ਦੀ ਮੌਤ

Monday, Mar 04, 2024 - 11:00 AM (IST)

ਦਰਦਨਾਕ ਹਾਦਸਾ; ਕਾਰ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਬੱਚਿਆਂ ਸਮੇਤ 5 ਦੀ ਮੌਤ

ਵਾਨਾਪਰਥੀ (ਵਾਰਤਾ)- ਤੇਲੰਗਾਨਾ 'ਚ ਵਾਨਾਪਰਥੀ ਜ਼ਿਲ੍ਹੇ 'ਚ ਸੋਮਵਾਰ ਤੜਕੇ ਇਕ ਭਿਆਨਕ ਹਾਦਸਾ ਵਾਪਰਿਆ। ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਕਾਰ ਸਵਾਰ ਲੋਕ ਬੱਲਾਰੀ ਤੋਂ ਹੈਦਰਾਬਾਦ ਜਾ ਰਹੇ ਸਨ। 

ਇਹ ਵੀ ਪੜ੍ਹੋ : ਪਿਤਾ ਨੇ ਕਰਵਾਈ ਲਵ ਮੈਰਿਜ, ਨਾਰਾਜ਼ ਪੁੱਤ ਨੇ ਕਰ ਦਿੱਤਾ ਬੇਰਹਿਮੀ ਨਾਲ ਕਤਲ

ਇਸ ਦੌਰਾਨ ਕਾਰ ਚਾਲਕ ਵਾਹਨ ਤੋਂ ਆਪਣਾ ਕੰਟਰੋਲ ਗੁਆ ਬੈਠਾ ਅਤੇ ਕਾਰ ਜ਼ਿਲ੍ਹੇ ਦੇ ਕੋਥਾਕੋਟਾ ਕੋਟ ਨੈਸ਼ਨਲ ਹਾਈਵੇਅ-44 'ਤੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ। ਹਾਦਸੇ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖ਼ਮੀ ਲੋਕਾਂ 'ਚ ਤਿੰਨ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਜ਼ਖ਼ਮੀਆਂ ਵਿਅਕਤੀਆਂ ਜ਼ਰੂਰੀ ਮੈਡੀਕਲ ਦੇਖਭਾਲ ਲਈ ਵਾਨਾਪਰੀ ਏਰੀਆ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News