ਮਹਾਰਾਸ਼ਟਰ ''ਚ ਵਾਪਰਿਆ ਦਰਦਨਾਕ ਹਾਦਸਾ, ਟੈਂਕ ਦੀ ਸਫ਼ਾਈ ਦੌਰਾਨ 5 ਮਜ਼ਦੂਰਾਂ ਦੀ ਮੌਤ
Friday, May 12, 2023 - 02:39 PM (IST)

ਪਰਭਨੀ (ਵਾਰਤਾ)- ਮਹਾਰਾਸ਼ਟਰ ਸੂਬੇ ਦੇ ਮਰਾਠਵਾੜਾ ਖੇਤਰ ਦੇ ਪਰਭਨੀ ਜ਼ਿਲ੍ਹੇ 'ਚ ਸੁਰੱਖਿਆ ਟੈਂਕ ਦੀ ਸਫ਼ਾਈ ਦੌਰਾਨ ਇਕ ਹੀ ਪਰਿਵਾਰ ਦੇ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੌਚਾ ਟਾਂਡਾ ਸਥਿਤ ਮਾਰੂਤੀ ਦਗੜ ਰਾਠੌੜ ਦੇ ਅਖਾੜੇ 'ਚ ਵੀਰਵਾਰ ਦੁਪਹਿਰ ਸੁਰੱਖਿਆ ਟੈਂਕ ਦੀ ਸਫ਼ਾਈ ਦੌਰਾਨ ਇਹ ਘਟਨਾ ਵਾਪਰੀ।
ਮ੍ਰਿਤਕਾਂ ਦੀ ਪਛਾਣ ਸ਼ੇਖ ਸਾਦਿਕ (45), ਸ਼ੇਖ ਸ਼ਾਹਰੁਖ (20), ਸ਼ੇਖ ਜੁਨੈਦ (29), ਸ਼ੇਖ ਨਵੀਦ (25), ਸ਼ੇਖ ਫਿਰੋਜ਼ (19) ਵਜੋਂ ਹੋਈ ਹੈ, ਜਦੋਂ ਕਿ ਸ਼ੇਖ ਸਾਬਿਰ (18) ਜ਼ਖ਼ਮੀ ਹੋ ਗਏ, ਜਿਸ ਦਾ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਹੀ ਹੈ। ਇਸ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ੁੱਕਰਵਾਰ ਨੂੰ ਪਰਭਨੀ ਜ਼ਿਲ੍ਹੇ 'ਚ ਹੋਈ ਘਟਨਾ 'ਤੇ ਦੁਖ਼ ਜ਼ਾਹਰ ਕੀਤਾ ਅਤੇ ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਬਾ ਸਰਕਾਰ ਦੇ ਸਮਾਜਿਕ ਨਿਆਂ ਵਿਭਾਗ ਦੀ ਯੋਜਨਾ ਦੇ ਮਾਧਿਅਮ ਨਾਲ 10-10 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਸ਼੍ਰੀ ਸ਼ਿੰਦੇ ਨੇ ਇਸ ਹਾਦਸੇ 'ਚ ਜ਼ਖਮੀ ਹੋਏ ਮਜ਼ਦੂਰ ਨੂੰ ਸਰਕਾਰ ਦੇ ਖਰਚੇ ਨਾਲ ਸਾਰੀ ਜ਼ਰੂਰੀ ਮੈਡੀਕਲ ਮਦਦ ਉਪਲੱਬਧ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ। ਜ਼ਖ਼ਮੀ ਮਜ਼ਦੂਰ ਨੂੰ ਗੰਭੀਰ ਹਾਲਤ 'ਚ ਅੰਬਾਜੋਗਾਈ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।