ਤੇਲੰਗਾਨਾ ''ਚ ਨਿਰਮਾਣ ਅਧੀਨ ਸਥਾਨ ''ਤੇ 5 ਪ੍ਰਵਾਸੀ ਮਜ਼ਦੂਰਾਂ ਦੀ ਮੌਤ

07/29/2022 5:59:12 PM

ਹੈਦਰਾਬਾਦ (ਵਾਰਤਾ)- ਤੇਲੰਗਾਨਾ 'ਚ ਮਹਿਬੂਬਨਗਰ ਜ਼ਿਲ੍ਹੇ ਦੇ ਕੋਲਾਪੁਰ ਮੰਡਲ 'ਚ ਪਾਲਾਮੁਰੂ ਰੰਗਾਰੈੱਡੀ ਲਿਫਟ ਖੇਤੀਬਾੜੀ ਯੋਜਨਾ (ਪੀ.ਆਰ.ਐੱਲ.ਆਈ.ਐੱਸ.) ਦੇ ਨਿਰਮਾਣ ਅਧੀਨ ਸਥਾਨ 'ਤੇ ਕੰਮ ਕਰ ਰਹੇ 5 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਪੀ.ਆਰ.ਐੱਲ.ਆਈ.ਐੱਸ. ਪੈਕੇਜ ਇਕ 'ਤੇ ਉਸ ਸਮੇਂ ਵਾਪਰਿਆ ਜਦੋਂ ਮਜ਼ਦੂਰ ਪ੍ਰਾਜੈਕਟ ਸਥਾਨ ਦੇ ਪੰਪ ਹਾਊਸ 'ਚ ਕ੍ਰੇਨ ਦੀ ਮਦਦ ਨਾਲ ਮਸ਼ੀਨ ਮੁਰੰਮਤ ਕਰਨ ਜਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਲਿਫਟ ਨੂੰ ਕ੍ਰੇਨ ਨਾਲ ਜੋੜਨ ਵਾਲਾ ਤਾਰ ਅਚਾਨਕ ਟੁੱਟ ਗਿਆ, ਜਿਸ ਨਾਲ 5 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਮਜ਼ਦੂਰ ਬਿਹਾਰ ਅਤੇ ਝਾਰਖੰਡ ਦੇ ਵਾਸੀ ਹਨ। ਸਾਰੇ ਮਜ਼ਦੂਰਾਂ ਦੀਆਂ ਲਾਸ਼ਾਂ ਉਸਮਾਨੀਆ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਜਾਂਚ ਲਈ ਭੇਜੀਆਂ ਗਈਆਂ ਹਨ। ਤੇਲੰਗਾਨਾ ਭਾਜਪਾ ਦੇ ਪ੍ਰਧਾਨ ਬੰਦੀ ਸੰਜੇ ਕੁਮਾਰ ਨੇ ਘਟਨਾ 'ਤੇ ਦੁਖ ਜ਼ਾਹਰ ਕਰਦੇ ਹੋਏ ਸੂਬਾ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


DIsha

Content Editor

Related News