ਮਹਾਰਾਸ਼ਟਰ ''ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ

Tuesday, Oct 04, 2022 - 12:07 PM (IST)

ਮਹਾਰਾਸ਼ਟਰ ''ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ

ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਰਾਜ ਟਰਾਂਸਪੋਰਟ ਦੀ ਇਕ ਬੱਸ ਨਾਲ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ 'ਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਉਦਗੀਰ-ਨਾਲੇਗਾਂਵ ਮਾਰਗ 'ਤੇ ਹੈਬਤਪੁਰ ਪਿੰਡ 'ਚ ਸਵੇਰੇ ਕਰੀਬ 8.30 ਵਜੇ ਵਾਪਰੀ। ਇਕ ਅਧਿਕਾਰੀ ਨੇ ਦੱਸਿਆ ਕਿ ਤੁਲਜਾਪੁਰ 'ਚ ਇਕ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ 2 ਔਰਤਾਂ ਸਮੇਤ 6 ਲੋਕ ਇਕ ਕਾਰ 'ਚ ਨਾਂਦੇੜ ਜਾ ਰਹੇ ਸਨ, ਉਦੋਂ ਕਾਰ ਮਹਾਰਾਸ਼ਟਰ ਰਾਜ ਸੜਕ ਟਰਾਂਸਪੋਰਟ ਨਿਗਮ ਦੀ ਇਕ ਬੱਸ ਨਾਲ ਟਕਰਾ ਗਈ।

ਉਨ੍ਹਾਂ ਕਿਹਾ ਕਿ ਟੱਕਰ ਕਾਰਨ ਕਾਰ ਪਲਟ ਗਈ। ਪੀੜਤਾਂ ਨੂੰ ਲਾਤੂਰ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ 'ਚੋਂ 5 ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਰ ਸਵਾਰ ਇਕ ਹੋਰ ਯਾਤਰੀ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਅਨੁਸਾਰ ਅਜਿਹਾ ਲੱਗ ਰਿਹਾ ਹੈ ਕਿ ਕਾਰ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਹੈ। ਉਨ੍ਹਾਂ ਕਿਹਾ,''ਅਸੀਂ ਜਾਂਚ ਕਰ ਰਹੇ ਹਾਂ ਅਤੇ ਮਾਮਲਾ ਦਰਜ ਕੀਤਾ ਜਾਵੇਗਾ।''


author

DIsha

Content Editor

Related News