ਰਾਜਸਥਾਨ : ਤਾਲਾਬ ’ਚ ਡੁੱਬਣ ਨਾਲ 5 ਬੱਚਿਆਂ ਦੀ ਮੌਤ, ਪਿੰਡ ’ਚ ਪਸਰਿਆ ਮਾਤਮ
Sunday, Sep 05, 2021 - 05:00 PM (IST)
ਚਿਤੌੜਗੜ੍ਹ- ਰਾਜਸਥਾਨ ’ਚ ਚਿਤੌੜਗੜ੍ਹ ਜ਼ਿਲ੍ਹੇ ਦੇ ਮੰਗਲਵਾੜ ਕਸਬੇ ’ਚ ਤਾਲਾਬ ’ਚ ਡੁੱਬਣ ਨਾਲ ਅੱਜ ਯਾਨੀ ਐਤਵਾਰ ਸਵੇਰੇ 5 ਬੱਚਿਆਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਕਸਬੇ ਦੇ 7 ਬੱਚੇ ਤਾਲਾਬ ’ਚ ਨਹਾਉਣ ਗਏ ਸਨ। ਉਨ੍ਹਾਂ ’ਚੋਂ 5 ਬੱਚੇ ਨਹਾਉਣ ਲਈ ਤਾਲਾਬ ’ਚ ਉਤਰੇ, ਜਦੋਂ ਕਿ 2 ਬਾਹਰ ਹੀ ਰਹੇ। ਨਹਾਉਣ ਗਏ 5 ਬੱਚੇ ਡੂੰਘੇ ਪਾਣੀ ’ਚ ਚੱਲੇ ਗਏ ਅਤੇ ਡੁੱਬ ਗਏ। ਇਸ ਦੌਰਾਨ ਬਾਹਰ ਖੜ੍ਹੇ ਬੱਚਿਆਂ ਦੇ ਰੌਲਾ ਪਾਉਣ ’ਤੇ ਨੇੜੇ-ਤੇੜੇ ਦੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਮੰਗਲਵਾੜ ਥਾਣੇ ਤੋਂ ਪੁਲਸ ਵੀ ਮੌਕੇ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਕੇਰਲ ’ਚ ਕੋਰੋਨਾ ਦਰਮਿਆਨ ਇਕ ਹੋਰ ਖ਼ਤਰਾ, ਨਿਪਾਹ ਵਾਇਰਸ ਨਾਲ 12 ਸਾਲ ਦੇ ਬੱਚੇ ਦੀ ਮੌਤ
ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਰੇ ਬੱਚਿਆਂ ਨੂੰ ਕੱਢ ਕੇ ਮੰਗਲਵਾੜ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਹ ਦਮ ਤੋੜ ਚੁਕੇ ਸਨ। ਪੁਲਸ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਪਛਾਣ ਮੰਗਲਵਾੜ ਵਾਸੀ ਭਾਵੇਸ਼ (10), ਚੰਦਰਸ਼ੇਖਰ (12), ਸੁਮਿਤ (12), ਪ੍ਰਿੰਸ (8) ਅਤੇ ਇੰਦੌਰਾ ਵਾਸੀ ਹਰੀਸ਼ (8) ਦੇ ਰੂਪ ’ਚ ਕੀਤੀ ਗਈ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਬੜੀਸਾਦੜੀ ਵਿਧਾਇਕ ਲਲਿਤ ਓਸਤਵਾਲ, ਉੱਪ ਮੰਡਲ ਅਧਿਕਾਰੀ ਬੜੀਸਾਦੜੀ, ਉਦੇਪੁਰ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਹਿੰਗਲਾਜਦਾਨ ਚਿਤੌੜਗੜ੍ਹ ਤੋਂ ਐਡੀਸ਼ਨਲ ਪੁਲਸ ਸੁਪਰਡੈਂਟ ਹਿੰਮਤ ਸਿੰਘ ਦੇਵਲ ਆਦਿ ਮੌਕੇ ’ਤੇ ਪਹੁੰਚੇ। ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਓਸਤਵਾਲ ਨੇ ਜ਼ਿਲ੍ਹਾ ਕਲੈਕਟਰ ਨਾਲ ਗੱਲ ਕਰ ਕੇ ਪੀੜਤ ਪਰਿਵਾਰਾਂ ਨੂੰ ਤੁਰੰਤ ਆਰਥਿਕ ਮਦਦ ਦੇਣ ਦੀ ਅਪੀਲ ਕੀਤੀ ਹੈ। ਇਸ ਹਾਦਸੇ ਤੋਂ ਬਾਅਦ ਕਸਬੇ ’ਚ ਸੋਗ ਪਸਰ ਗਿਆ।
ਇਹ ਵੀ ਪੜ੍ਹੋ : ਸੰਜੇ ਰਾਊਤ ਨੇ ਕੇਂਦਰ ਤੋਂ ਪੁੱਛਿਆ, ਤੁਸੀਂ ਨਹਿਰੂ ਤੋਂ ਇੰਨੀ ਨਫ਼ਰਤ ਕਿਉਂ ਕਰਦੇ ਹੋ?
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ