ਮੱਛੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦਾ ਗੋਲੀ ਮਾਰ ਕਤਲ, ਫੈਲੀ ਸਨਸਨੀ

Tuesday, Oct 22, 2024 - 01:56 PM (IST)

ਗਯਾ : ਬਿਹਾਰ ਦੇ ਗਯਾ ਜ਼ਿਲ੍ਹੇ ਦੇ ਅਮਾਸ ਥਾਣਾ ਖੇਤਰ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਕੁਝ ਅਪਰਾਧੀਆਂ ਵਲੋਂ ਮੱਛੀ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਸਿਹੂਲੀ ਪਿੰਡ ਦੇ ਨੇੜੇ ਬੰਕਟ ਪਹਾੜੀ 'ਤੇ ਅਪਰਾਧੀਆਂ ਨੇ ਇਕ ਨੌਜਵਾਨ ਨੂੰ ਗੋਲੀ ਦਿੱਤੀ। ਮ੍ਰਿਤਕ ਦੀ ਪਛਾਣ ਗੁੱਡੂ ਕੁਮਾਰ (27) ਵਜੋਂ ਹੋਈ ਹੈ, ਜੋ ਕਿ ਚੰਡੀ ਸਥਾਨ ਦਾ ਰਹਿਣ ਵਾਲਾ ਸੀ। 

ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

ਪਤਾ ਲੱਗਾ ਹੈ ਕਿ ਮ੍ਰਿਤਕ ਮੱਛੀਆਂ ਫੜਨ ਦਾ ਕੰਮ-ਧੰਦਾ ਕਰਦਾ ਸੀ। ਕੱਲ੍ਹ ਦੇਰ ਸ਼ਾਮ ਉਹ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਅੱਜ ਸਵੇਰੇ ਪੁਲਸ ਨੇ ਉਸ ਦੀ ਲਾਸ਼ ਬਨਾਕਟ ਪਹਾੜੀ ਨੇੜਿਓਂ ਬਰਾਮਦ ਕਰ ਲਈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਦੋ ਖੋਲ ਵੀ ਬਰਾਮਦ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਡੌਗ ਸਕੁਐਡ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਦੀਵਾਲੀ ਵਾਲੇ ਦਿਨ ਖ਼ੁਸ਼ੀ ਦੀ ਥਾਂ ਸੋਗ ਮਨਾਉਂਦੇ ਹਨ ਭਾਰਤ ਦੇ ਇਹ ਲੋਕ? ਹੈਰਾਨ ਕਰ ਦੇਵੇਗੀ ਵਿਲੱਖਣ ਪਰੰਪਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News