ਪਹਿਲੀ ਵਾਰ ਪ੍ਰਕਾਸ਼ ਕਣਾਂ ਜ਼ਰੀਏ ਭੇਜਿਆ ਸੁਨੇਹਾ, ਹੈਕ ਕਰਨਾ ਅਸੰਭਵ
Tuesday, Mar 23, 2021 - 03:42 AM (IST)
ਬੇਂਗਲੁਰੂ - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਦੇਸ਼ ਵਿਚ ਪਹਿਲੀ ਵਾਰ 300 ਮੀਟਰ ਦੀ ਦੂਰੀ ਤੱਕ ‘ਫ੍ਰੀ ਸਪੇਸ ਕਵਾਂਟਮ ਕਮਿਊਨੀਕੇਸ਼ਨ’ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ । ਉਸ ਨੇ ਕਿਹਾ ਕਿ ਪ੍ਰਦਰਸ਼ਨ ਵਿਚ ‘ਕਵਾਂਟਮ-ਦੀ ਕੂਟ ਸੰਕੇਤਾਂ’ ਦਾ ਇਸਤੇਮਾਲ ਕਰ ਕੇ ਸਿੱਧੇ ਵੀਡੀਓ ਕਾਨਫਰੰਸ ਨੂੰ ਸ਼ਾਮਲ ਕੀਤਾ ਗਿਆ ।
ਇਸ ਪ੍ਰੀਖਣ ਦੇ ਬਾਅਦ ਕਿਹਾ ਜਾ ਸਕਦਾ ਹੈ ਕਿ ਇਸਰੋ ਨੇ ਇਕ ਤਰ੍ਹਾਂ ਨਾਲ ਪ੍ਰਕਾਸ਼ ਕਣਾਂ ਜ਼ਰੀਏ ਸੰਦੇਸ਼ਾਂ ਨੂੰ ਬੇਹੱਦ ਸੁਰੱਖਿਅਤ ਢੰਗ ਨਾਲ ਇਕ ਸਥਾਨ ਤੋਂ ਦੂਜੇ ਸਥਾਨ ਭੇਜਣ ਵਿਚ ਮੁਹਾਰਤ ਪ੍ਰਾਪਤ ਕਰ ਲਈ ਹੈ ।
ਇਸਰੋ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਇਕ ਮਹੱਤਵਪੂਰਣ ਉਪਲਬਧੀ ਹੈ। ਕਵਾਂਟਮ ਤਕਨੀਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਦੇ ਜ਼ਰੀਏ ਭੇਜੇ ਗਏ ਸੰਦੇਸ਼ਾਂ ਨੂੰ ਕੋਈ ਹੈਕ ਨਹੀਂ ਕਰ ਸਕਦਾ, ਜਿਸ ਨੂੰ ‘ਕਵਾਂਟਮ ਦੀ ਡਿਸਟਰੀਬਿਊਸ਼ਨ’ ਤਕਨੀਕ ਵੀ ਕਿਹਾ ਜਾਂਦਾ ਹੈ । ਇਸ ਬੇਹੱਦ ਮਹੱਤਵਪੂਰਣ ਤਕਨੀਕ ਦਾ ਪ੍ਰਦਰਸ਼ਨ ਅਹਿਮਦਾਬਾਦ ਸਥਿਤ ਸਪੇਸ ਐਪਲੀਕੇਸ਼ਨਜ਼ ਸੈਂਟਰ ’ਚ ਕੀਤਾ ਗਿਆ ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।