ਪਹਿਲਾ ਸੂਰਜ ਮਿਸ਼ਨ ‘ਆਦਿਤਿਆ-ਐੱਲ 1’ ਆਪਣੇ ਨਾਲ ਲੈ ਕੇ ਜਾਵੇਗਾ 7 ਤਰ੍ਹਾਂ ਦੇ ਵਿਗਿਆਨਿਕ ਪੇਲੋਡ

Sunday, Aug 20, 2023 - 11:01 AM (IST)

ਪਹਿਲਾ ਸੂਰਜ ਮਿਸ਼ਨ ‘ਆਦਿਤਿਆ-ਐੱਲ 1’ ਆਪਣੇ ਨਾਲ ਲੈ ਕੇ ਜਾਵੇਗਾ 7 ਤਰ੍ਹਾਂ ਦੇ ਵਿਗਿਆਨਿਕ ਪੇਲੋਡ

ਚੇਨਈ- ਅਗਲੇ ਕੁਝ ਦਿਨਾਂ ’ਚ ਪੁਲਾੜ ਦੀ ਉਡਾਣ ਭਰਨ ਵਾਲਾ ਭਾਰਤ ਦਾ ਪਹਿਲਾ ਸੂਰਜੀ ਖੋਜ ਮਿਸ਼ਨ ‘ਆਦਿਤਿਆ-ਐੱਲ 1 ਉਪਗ੍ਰਹਿ’ ਸੂਰਜ ਦਾ ਯੋਜਨਾਬੱਧ ਅਧਿਐਨ ਕਰਨ ਲਈ 7 ਵਿਗਿਆਨਿਕ ਪੇਲੋਡ ਲੈ ਕੇ ਜਾਵੇਗਾ। ਆਦਿਤਿਆ-ਐੱਲ 1 ਪੁਲਾੜ ਵਾਹਨ ਦੇ ਪ੍ਰਮੁੱਖ ਵਿਗਿਆਨਿਕ ਉਦੇਸ਼ਾਂ ’ਚ ਕੋਰੋਨਲ ਹੀਟਿੰਗ ਅਤੇ ਸੂਰਜੀ ਹਵਾ ਦੀ ਗਤੀ ਨੂੰ ਸਮਝਣਾ ਹੈ। ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਕਿਹਾ ਕਿ ਇਨ੍ਹਾਂ ’ਚ ਸੂਰਜੀ ਕੋਰੋਨਾ ਅਤੇ ਕੋਰੋਨਲ ਪੁੰਜ ਕੱਢਣ ਦੀ ਗਤੀਸ਼ੀਲਤਾ ਦਾ ਅਧਿਐਨ ਕਰਨ ਲਈ ਵਿਜ਼ੀਬਲ ਇਮਿਸ਼ਨ ਲਾਈਨ ਕੋਰੋਨਾਗ੍ਰਾਫ (ਵੀ. ਈ. ਐੱਲ. ਸੀ.), ਅਲਟ੍ਰਾ ਵਾਇਲੇਟ (ਯੂ. ਵੀ.) ਦੇ ਨੇੜੇ ਸੂਰਜੀ ਪ੍ਰਕਾਸ਼ਮੰਡਲ ਅਤੇ ਕਰੋਮੋਸਫੀਅਰ ਦੀਆਂ ਤਸਵੀਰਾਂ ਲੈਣ ਅਤੇ ਯੂ. ਵੀ. ਦੇ ਨੇੜੇ ਸੂਰਜੀ ਰੇਡੀਏਸ਼ਨ ਭਿੰਨਤਾ ਨੂੰ ਵੀ ਮਾਪਣ ਲਈ ਸੋਲਰ ਅਲਟ੍ਰਾ ਵਾਇਲੇਟ ਇਮੇਜਿੰਗ ਟੈਲੀਸਕੋਪ (ਐੱਸ. ਯੂ. ਆਈ. ਟੀ.) ਪੇਲੋਡ ਹੈ ਜਦੋਂ ਕਿ ਸੂਰਜੀ ਹਵਾ ਅਤੇ ਉਨ੍ਹਾਂ ਦੀ ਊਰਜਾ ਵੰਡ ਦਾ ਅਧਿਐਨ ਕਰਨ ਲਈ ਆਦਿਤਿਆ ਸੋਲਰ ਵਿੰਡ ਪਾਰਟੀਕਲ ਐਕਸਪੈਰੀਮੈਂਟ (ਏ. ਐੱਸ. ਪੀ. ਈ. ਐਕਸ.) ਅਤੇ ਪਲਾਮਾ ਐਨਾਲਾਈਜ਼ਰ ਪੈਕੇਜ ਫਾਰ ਆਦਿਤਿਆ (ਪੀ. ਏ. ਪੀ. ਏ.) ਪੇਲੋਡ ਹਨ।

ਇਹ ਵੀ ਪੜ੍ਹੋ : ਚੰਨ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ ਚੰਦਰਯਾਨ-3, ਹੁਣ 23 ਅਗਸਤ ਨੂੰ ਸਾਫ਼ਟ ਲੈਂਡਿੰਗ ਦਾ ਇੰਤਜ਼ਾਰ

ਇਸੇ ਤਰ੍ਹਾਂ ਊਰਜਾ ਰੇਂਜ ’ਚ ਸੂਰਜ ਤੋਂ ਆਉਣ ਵਾਲੀਆਂ ਐਕਸ-ਰੇ ਫਲੇਅਰਸ (ਲਪਟਾਂ) ਦਾ ਅਧਿਐਨ ਕਰਨ ਲਈ ਸੋਲਰ ਲੋ ਐਨਰਜੀ ਐਕਸ-ਰੇ ਸਪੈਕਟ੍ਰੋਮੀਟਰ (ਐੱਸ. ਓ. ਐੱਲ. ਈ. ਐਕਸ.) ਅਤੇ ਹਾਈ ਐਨਰਜੀ ਐੱਲ-1 ਆਰਬਿਟਿੰਗ ਐਕਸ-ਰੇ ਸਪੈਕਟ੍ਰੋਮੀਟਰ ਵਿਸਥਾਰਤ ਐਕਸ-ਰੇਜ਼ ਹਨ। ਅੰਤਰਗ੍ਰਹੀ ਚੁੰਬਕੀ ਖੇਤਰ ਨੂੰ ਮਾਪਣ ਲਈ ਸਮਰੱਥ ਮੈਗਨੇਟੋਮੀਟਰ ਪੇਲੋਡ ਲੱਗਾ ਹੈ। ਇਸਰੋ ਨੇ ਕਿਹਾ ਕਿ ਸੂਰਜ ਇਕ ਬਹੁਤ ਹੀ ਗਤੀਸ਼ੀਲ ਤਾਰਾ ਹੈ ਅਤੇ ਜਿੰਨਾ ਸਾਨੂੰ ਵਿਖਾਈ ਦਿੰਦਾ ਹੈ, ਉਸ ਨਾਲੋਂ ਕਿਤੇ ਜ਼ਿਆਦਾ ਫੈਲਿਆ ਹੋਇਆ ਹੈ। ਇਹ ਕਈ ਵਿਸਫੋਟਕ ਘਟਨਾਵਾਂ ਵਿਖਾਉਂਦਾ ਹੈ ਅਤੇ ਸੂਰਜੀਮੰਡਲ ’ਚ ਭਾਰੀ ਮਾਤਰਾ ’ਚ ਊਰਜਾ ਛੱਡਦਾ ਹੈ। ਜੇਕਰ ਅਜਿਹੀਆਂ ਵਿਸਫੋਟਕ ਸੂਰਜੀ ਘਟਨਾਵਾਂ ਧਰਤੀ ਵੱਲ ਨਿਰਦੇਸ਼ਤ ਹੁੰਦੀਆਂ ਹਨ ਤਾਂ ਇਹ ਧਰਤੀ ਦੇ ਨੇੜੇ ਪੁਲਾੜ ਵਾਤਾਵਰਣ ’ਚ ਵੱਖ-ਵੱਖ ਤਰ੍ਹਾਂ ਦੀਆਂ ਗਡ਼ਬਡ਼ੀਆਂ ਪੈਦਾ ਕਰ ਸਕਦੀਆਂ ਹਨ। ਵੱਖ-ਵੱਖ ਪੁਲਾੜ ਵਾਹਨ ਅਤੇ ਸੰਚਾਰ ਪ੍ਰਣਾਲੀਆਂ ਅਜਿਹੀਆਂ ਗੜਬੜੀਆਂ ਤੋਂ ਗ੍ਰਸਤ ਹਨ ਅਤੇ ਇਸ ਲਈ ਪਹਿਲਾਂ ਤੋਂ ਹੀ ਸੁਧਾਰਾਤਮਕ ਉਪਰਾਲੇ ਕਰਨ ਲਈ ਅਜਿਹੀਆਂ ਘਟਨਾਵਾਂ ਦੀ ਸ਼ੁਰੂਆਤੀ ਚਿਤਾਵਨੀ ਮਹੱਤਵਪੂਰਨ ਹੈ। ਇਨ੍ਹਾਂ ਤੋਂ ਇਲਾਵਾ, ਜੇਕਰ ਕੋਈ ਪੁਲਾੜ ਯਾਤਰੀ ਸਿੱਧੇ ਅਜਿਹੀਆਂ ਵਿਸਫੋਟਕ ਘਟਨਾਵਾਂ ਦੇ ਸੰਪਰਕ ’ਚ ਆਉਂਦਾ ਹੈ ਤਾਂ ਉਹ ਖਤਰੇ ’ਚ ਪੈ ਸਕਦਾ ਹੈ। ਸੂਰਜ ’ਤੇ ਵੱਖ-ਵੱਖ ਤਾਪ ਅਤੇ ਚੁੰਬਕੀ ਘਟਨਾਵਾਂ ਬਹੁਤ ਜ਼ਿਆਦਾ ਕਿਸਮ ਦੀਆਂ ਹਨ। ਇਸ ਤਰ੍ਹਾਂ ਸੂਰਜ ਉਨ੍ਹਾਂ ਘਟਨਾਵਾਂ ਨੂੰ ਸਮਝਣ ਲਈ ਇਕ ਸਰਵੋਤਮ ਕੁਦਰਤੀ ਪ੍ਰਯੋਗਸ਼ਾਲਾ ਵੀ ਪ੍ਰਦਾਨ ਕਰਦਾ ਹੈ, ਜਿਨ੍ਹਾਂ ਦਾ ਸਿੱਧੇ ਪ੍ਰਯੋਗਸ਼ਾਲਾ ’ਚ ਅਧਿਐਨ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਚੰਦਰਯਾਨ-3 : ਲੈਂਡਰ ਮਾਡਿਊਲ ਦੀ ਸਥਿਤੀ ਆਮ, ਚੰਦਰਮਾ ਦੇ ਕਰੀਬ ਪਹੁੰਚਿਆ

ਸਾਰੇ ਪੇਲੋਡ ਦੇਸ਼ ’ਚ ਵਿਕਸਿਤ

ਆਦਿਤਿਆ-ਐੱਲ 1 ਦੇ ਸਾਰੇ ਵਿਗਿਆਨਿਕ ਪੇਲੋਡ ਦੇਸ਼ ’ਚ ਵੱਖ-ਵੱਖ ਪ੍ਰਯੋਗਸ਼ਾਲਾਵਾਂ ਵੱਲੋਂ ਸਵਦੇਸ਼ੀ ਰੂਪ ’ਚ ਵਿਕਸਿਤ ਕੀਤੇ ਗਏ ਹਨ। ਵੀ. ਈ. ਐੱਲ. ਸੀ. ਉਪਕਰਣ ਭਾਰਤੀ ਖਗੋਲ ਭੌਤਿਕੀ ਸੰਸਥਾਨ ਬੈਂਗਲੂਰੂ ’ਚ ਵਿਕਸਿਤ ਕੀਤਾ ਗਿਆ ਹੈ, ਐੱਸ. ਯੂ. ਆਈ. ਟੀ. ਉਪਕਰਣ ਇੰਟਰ ਯੂਨਿਵਰਸਿਟੀ ਸੈਂਟਰ ਫਾਰ ਐਸਟਰੋਨਾਮੀ ਐਂਡ ਐਸਟਰੋਫਿਜਿਕਸ ਪੁਣੇ ’ਚ, ਜਦੋਂ ਕਿ ਭੌਤਿਕ ਖੋਜ ਪ੍ਰਯੋਗਸ਼ਾਲਾ ਅਹਿਮਦਾਬਾਦ ਨੇ ਏ. ਐੱਸ. ਪੀ. ਈ. ਐਕਸ. ਉਪਕਰਣ ਬਣਾਇਆ ਹੈ। ਖਗੋਲ ਭੌਤਿਕੀ ਪ੍ਰਯੋਗਸ਼ਾਲਾ, ਵਿਕਰਮ ਸਾਰਾਭਾਈ ਪੁਲਾੜ ਕੇਂਦਰ ਨੇ ਪੀ. ਏ. ਪੀ. ਏ. ਪੇਲੋਡ ਵਿਕਸਿਤ ਕੀਤਾ ਹੈ। ਸਾਰੇ ਪੇਲੋਡ ਇਸਰੋ ਦੇ ਵੱਖ-ਵੱਖ ਕੇਂਦਰਾਂ ਦੇ ਨਜ਼ਦੀਕੀ ਸਹਿਯੋਗ ਨਾਲ ਵਿਕਸਿਤ ਕੀਤੇ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News