ਪਹਿਲੇ ਰਾਫੇਲ ਦੀ ਲੈਂਡਿੰਗ ਕਰਾਉਣਗੇ ਸਿੱਖ ਕੈਪਟਨ ਹਰਕੀਰਤ ਸਿੰਘ, ਮਿਲ ਚੁੱਕਾ ਹੈ ਇਹ ਸਨਮਾਨ

Wednesday, Jul 29, 2020 - 12:48 PM (IST)

ਪਹਿਲੇ ਰਾਫੇਲ ਦੀ ਲੈਂਡਿੰਗ ਕਰਾਉਣਗੇ ਸਿੱਖ ਕੈਪਟਨ ਹਰਕੀਰਤ ਸਿੰਘ, ਮਿਲ ਚੁੱਕਾ ਹੈ ਇਹ ਸਨਮਾਨ

ਨਵੀਂ ਦਿੱਲੀ— ਲੰਬੇ ਸਮੇਂ ਤੋਂ ਰਾਫੇਲ ਜਹਾਜ਼ ਦੀ ਉਡੀਕ ਸੀ, ਉਹ ਅੱਜ ਭਾਰਤ ਪਹੁੰਚ ਰਿਹਾ ਹੈ। ਫਰਾਂਸ ਤੋਂ ਭਾਰਤ ਆ ਰਹੇ 5 ਰਾਫੇਲ ਲੜਾਕੂ ਜਹਾਜ਼ ਬੁੱਧਵਾਰ ਯਾਨੀ ਕਿ ਅੱਜ ਅੰਬਾਲਾ ਏਅਰਬੇਸ 'ਤੇ ਪਹੁੰਚਣਗੇ। ਭਾਰਤੀ ਹਵਾਈ ਫ਼ੌਜ ਨੇ ਰਾਫੇਲ ਦੇ ਸਵਾਗਤ ਦੀ ਪੂਰੀ ਤਿਆਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਰਾਫੇਲ ਦੁਪਹਿਰ 2 ਵਜੇ ਤੱਕ ਅੰਬਾਲਾ ਏਅਰਬੇਸ ਪਹੁੰਚ ਜਾਣਗੇ। ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਯੂ. ਏ. ਈ. ਰੁੱਕੇ। ਉੱਥੋਂ ਹੀ ਭਾਰਤ ਆਉਣਗੇ। ਅੰਬਾਲਾ ਏਅਰਬੇਸ 'ਤੇ ਏਅਰ ਚੀਫ਼ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਇਨ੍ਹਾਂ ਨੂੰ ਰਿਸੀਵ ਕਰਨਗੇ। 

PunjabKesari

5 ਜਹਾਜ਼ਾਂ ਵਿਚ ਸਭ ਤੋਂ ਪਹਿਲਾਂ ਜਹਾਜ਼ 17ਵੀਂ ਗੋਲਡਨ ਏਰੋ ਸਕਵਾਡ੍ਰਨ ਦੇ ਕਮਾਂਡਿਗ ਅਫ਼ਸਰ ਗਰੁੱਪ ਸਿੱਖ ਕੈਪਟਨ ਹਰਕੀਰਤ ਸਿੰਘ ਲੈਂਡ ਕਰਾਉਣਗੇ। ਇਸ ਤੋਂ ਬਾਅਦ ਇਕ-ਇਕ ਕਰ ਕੇ 4 ਰਾਫੇਲ ਲੈਂਡ ਕਰਨਗੇ। ਦੱਸ ਦੇਈਏ ਕਿ ਹਰਕੀਰਤ ਸਿੰਘ ਸ਼ੌਰੀਆ ਚੱਕਰ ਨਾਲ ਸਨਮਾਨਤ ਕੀਤੇ ਜਾ ਚੁੱਕੇ ਹਨ। ਉਹ ਭਾਰਤੀ ਹਵਾਈ ਫ਼ੌਜ ਦੇ ਜਾਂਬਾਜ਼ ਪਾਇਲਟ ਹਨ। ਉਨ੍ਹਾਂ ਨੇ 12 ਸਾਲ ਪਹਿਲਾਂ ਮਿਗ-21 ਦੀ ਵੀ ਸੁਰੱਖਿਅਤ ਲੈਂਡਿੰਗ ਕਰਵਾਈ ਸੀ। 

PunjabKesari

ਹਰਕੀਰਤ ਸਿੰਘ ਨੇ ਮਿਗ-21 ਦੇ ਇੰਜਣ ਵਿਚ ਆਈ ਖਰਾਬੀ ਦੇ ਬਾਵਜੂਦ ਬਹੁਤ ਹੀ ਬਹਾਦਰੀ ਨਾਲ ਨਾ ਸਿਰਫ ਖ਼ੁਦ ਨੂੰ ਬਚਾਇਆ ਸਗੋਂ ਮਿਗ-21 ਨੂੰ ਵੀ ਜ਼ਿਆਦਾ ਨੁਕਸਾਨ ਨਹੀਂ ਹੋਣ ਦਿੱਤਾ। ਗਰੁੱਪ ਕੈਪਟਨ ਹਰਕੀਰਤ ਮਿਗ-21 ਦੇ ਅਜਿਹੇ ਪਾਇਲਟ ਰਹੇ ਹਨ, ਜਿਨ੍ਹਾਂ ਦੀ ਫਲਾਈਂਗ ਦਾ ਲੋਹਾ ਅੱਜ ਤੱਕ ਉਨ੍ਹਾਂ ਦੇ ਸਾਥੀ ਅਤੇ ਜੂਨੀਅਰ ਮੰਨਦੇ ਹਨ। ਮਿਗ-21 ਨੂੰ ਕ੍ਰੈਸ਼ ਹੋਣ ਤੋਂ ਬਚਾਉਣ ਅਤੇ ਆਪਣੀ ਵੀ ਜ਼ਿੰਦਗੀ ਦੀ ਸੁਰੱਖਿਆ ਕਰਨ ਵਿਚ ਦਿਖਾਈ ਗਈ ਦਲੇਰੀ ਲਈ ਉਨ੍ਹਾਂ ਨੂੰ ਸ਼ੌਰੀਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਹਰਕੀਰਤ ਨੇ 23 ਸਤੰਬਰ 2008 ਦੀ ਰਾਤ ਨੂੰ ਇਕ ਅਜਿਹੇ ਕ੍ਰੈਸ਼ ਨੂੰ ਹੋਣ ਤੋਂ ਬਚਾਇਆ ਸੀ, ਜਿਸ ਨੇ ਉਨ੍ਹਾਂ ਨੂੰ ਆਈ. ਏ. ਐੱਫ. ਦੇ ਬਹਾਦਰ ਪਾਇਲਟਾਂ ਦੀ ਸ਼੍ਰੇਣੀ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ। 

PunjabKesari

ਰਾਫੇਲ ਲਈ ਹੁਣ ਤੱਕ ਕੁੱਲ 15 ਤੋਂ 17 ਪਾਇਲਟ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਅਜਿਹੀਆਂ ਖ਼ਬਰਾਂ ਵੀ ਹਨ ਕਿ ਅੰਬਾਲਾ ਪਹੁੰਚਣ ਦੇ ਹਫ਼ਤੇ ਬਾਅਦ ਹੀ ਰਾਫੇਲ ਆਪਰੇਸ਼ਨ ਲਈ ਤਾਇਨਾਤ ਕੀਤੇ ਜਾ ਸਕਦੇ ਹਨ। ਭਾਰਤ ਨੇ ਹਵਾਈ ਫ਼ੌਜ ਲਈ 36 ਰਾਫੇਲ ਜਹਾਜ਼ ਖਰੀਦਣ ਲਈ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਪੈਰਿਸ 'ਚ ਭਾਰਤੀ ਦੂਤਘਰ ਨੇ ਇਕ ਬਿਆਨ 'ਚ ਕਿਹਾ ਕਿ 10 ਜਹਾਜ਼ਾਂ ਦੀ ਸਪਲਾਈ ਸਮੇਂ 'ਤੇ ਪੂਰੀ ਹੋ ਗਈ ਹੈ ਅਤੇ ਇਨ੍ਹਾਂ 'ਚੋਂ 5 ਜਹਾਜ਼ ਸਿਖਲਾਈ ਮਿਸ਼ਨ ਲਈ ਫਰਾਂਸ ਵਿਚ ਹੀ ਰੁੱਕਣਗੇ। ਸਾਰੇ 36 ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਤੱਕ ਪੂਰੀ ਹੋ ਜਾਵੇਗੀ। 


author

Tanu

Content Editor

Related News