ਨੈਸ਼ਨਲ ਕਾਨਫਰੰਸ ਵੱਲੋਂ 18 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਦੇਖੋ ਕਿਸ ਨੂੰ ਕਿੱਥੋਂ ਮਿਲੀ ਟਿਕਟ
Tuesday, Aug 27, 2024 - 12:37 AM (IST)
ਨੈਸ਼ਨਲ ਡੈਸਕ - ਨੈਸ਼ਨਲ ਕਾਨਫਰੰਸ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 18 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਜਿਨ੍ਹਾਂ ਨਾਵਾਂ ਨੂੰ ਪਾਰਟੀ ਪ੍ਰਧਾਨ ਡਾ: ਫਾਰੂਕ ਅਬਦੁੱਲਾ ਨੇ ਅੰਤਿਮ ਪ੍ਰਵਾਨਗੀ ਦਿੱਤੀ ਅਤੇ ਫਿਰ ਨੈਸ਼ਨਲ ਕਾਨਫਰੰਸ ਦੇ ਉਮੀਦਵਾਰਾਂ ਵਜੋਂ ਨਾਮਜ਼ਦ ਕੀਤੇ ਗਏ ਹਨ, ਉਹ ਇਸ ਪ੍ਰਕਾਰ ਹਨ :-
- ਰਿਟਾ. ਜਸਟਿਸ ਹੁਸਨੈਨ ਮਸੂਦੀ - ਪੰਪੋਰ
- ਮੁਹੰਮਦ ਖਲੀਲ ਬੰਦ - ਪੁਲਵਾਮਾ
- ਮੋਹੀ-ਉਦ-ਦੀਨ ਮੀਰ - ਰਾਜਪੁਰਾ
- ਸ਼ੌਕਤ ਹੁਸੈਨ ਗਨੀ - ਜ਼ੈਨਪੋਰਾ
- ਸ਼ੇਖ ਮੁਹੰਮਦ ਰਫੀ - ਸ਼ੋਪੀਆਂ
- ਸਕੀਨਾ ਇੱਟੂ - ਡੀ.ਐਚ. ਪੋਰਾ
- ਪੀਰਜ਼ਾਦਾ ਫਿਰੋਜ਼ ਅਹਿਮਦ - ਦੇਵਸਰ
- ਚੌਧਰੀ ਜ਼ਫਰ ਅਹਿਮਦ - ਲਾਰਨੂ
- ਅਬਦੁਲ ਮਜੀਦ ਲਾਰਮੀ - ਅਨੰਤਨਾਗ ਪੱਛਮੀ
- ਡਾ: ਬਸ਼ੀਰ ਅਹਿਮਦ ਵੀਰੀ - (ਬਿਜਬੇਹਾੜਾ)
- ਰਿਆਜ਼ ਅਹਿਮਦ ਖਾਨ - ਅਨੰਤਨਾਗ ਪੂਰਬ
- ਅਲਤਾਫ ਅਹਿਮਦ ਕਾਲੂ - ਪਹਿਲਗਾਮ
- ਮਹਿਬੂਬ ਇਕਬਾਲ - ਭੱਦਰਵਾਹ
- ਖਾਲਿਦ ਨਜੀਬ ਸੋਹਰਵਰਦੀ - ਡੋਡਾ
- ਅਰਜਨ ਸਿੰਘ ਰਾਜੂ - ਰਾਮਬਨ
- ਸਜਾਦ ਸ਼ਾਹੀਨ - ਬਨਿਹਾਲ
- ਸਜਦ ਕਿਚਲੂ - ਕਿਸ਼ਤਵਾੜ
- ਪੂਜਾ ਠੋਕੁਰ - ਪਦਾਰ-ਨਾਗਸਾਣੀ
ਦੱਸ ਦੇਈਏ ਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵਿਚਾਲੇ ਲੰਬੀ ਗੱਲਬਾਤ ਤੋਂ ਬਾਅਦ ਸੋਮਵਾਰ ਨੂੰ ਸੂਬੇ 'ਚ ਸੀਟਾਂ ਦੀ ਵੰਡ 'ਤੇ ਸਮਝੌਤਾ ਹੋਇਆ ਸੀ। ਸੀਟਾਂ ਦੀ ਵੰਡ ਦੇ ਫਾਰਮੂਲੇ ਮੁਤਾਬਕ ਨੈਸ਼ਨਲ ਕਾਨਫਰੰਸ 51 ਸੀਟਾਂ 'ਤੇ ਚੋਣ ਲੜੇਗੀ ਜਦਕਿ ਕਾਂਗਰਸ 32 ਸੀਟਾਂ 'ਤੇ ਚੋਣ ਲੜੇਗੀ। ਇਸ ਤੋਂ ਇਲਾਵਾ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਅਤੇ ਜੰਮੂ-ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ, ਜੋ ਦੋਵਾਂ ਪਾਰਟੀਆਂ ਦੇ ਗਠਜੋੜ ਦਾ ਹਿੱਸਾ ਹਨ, ਨੂੰ ਇੱਕ-ਇੱਕ ਸੀਟ ਦਿੱਤੀ ਗਈ ਹੈ।