ਧਾਰਾ 370 ਹਟਣ ਤੋਂ ਬਾਅਦ ਬਾਰਾਮੂਲਾ 'ਚ ਹੋਇਆ ਪਹਿਲਾਂ ਐਨਕਾਊਂਟਰ
Tuesday, Aug 20, 2019 - 09:24 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਪੁਲਸ ਮੁਕਾਬਕ ਇਲਾਕੇ ਨੂੰ ਘੇਰ ਲਿਆ ਗਿਆ ਹੈ। ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਇਹ ਪਹਿਲਾ ਐਨਕਾਊਂਟਰ ਹੈ। ਭਾਵ ਕਸ਼ਮੀਰ 'ਚ 16 ਦਿਨ ਬਾਅਦ ਗੋਲੀਆਂ ਚੱਲੀਆਂ ਹਨ। ਰਿਪੋਰਟ ਮੁਤਾਬਕ ਐਨਕਾਊਂਟਰ ਦੀ ਖਬਰ ਕਸ਼ਮੀਰ ਦੇ ਬਾਰਾਮੂਲਾ ਤੋਂ ਆਈ ਹੈ। ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਅੱਤਵਾਦੀਆਂ ਨੂੰ ਜਵਾਬ ਦੇ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਹਾਦਸੇ ਵਾਲੀ ਥਾਂ 'ਤੇ 2-3 ਅੱਤਵਾਦੀ ਲੁੱਕੇ ਹੋ ਸਕਦੇ ਹਨ। 5 ਅਗਸਤ ਨੂੰ ਭਾਰਤ ਸਰਕਾਰ ਨੇ ਜਦੋਂ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਇਆ ਤਾਂ ਕਰੀਬ 16 ਦਿਨਾਂ ਤਕ ਘਾਟੀ 'ਚ ਸ਼ਾਂਤੀ ਰਹੀ। ਲੰਬੇ ਸਮੇਂ ਤੋਂ ਬਾਅਦ ਅੱਤਵਾਦੀਆਂ ਨੇ ਮੰਗਲਵਾਰ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਇਆ ਹੈ।