ਨੌਜਵਾਨਾਂ ਲਈ ਖੁਸ਼ਖਬਰੀ, ਯੋਗੀ ਸਰਕਾਰ ਦੇ ਰਹੀ ਹੈ ਰੁਜ਼ਗਾਰ ਦਾ ਵੱਡਾ ਮੌਕਾ
Saturday, Oct 24, 2020 - 11:14 PM (IST)
ਲਖਨਊ - ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ, ਪ੍ਰਦੇਸ਼ ਦੀ ਯੋਗੀ ਸਰਕਾਰ ਰੁਜ਼ਗਾਰ ਦਾ ਇੱਕ ਵੱਡਾ ਮੌਕਾ ਯੂ.ਪੀ. ਦੇ ਨੌਜਵਾਨਾਂ ਨੂੰ ਦੇਣ ਜਾ ਰਹੀ ਹੈ। ਉੱਤਰ ਪ੍ਰਦੇਸ਼ 'ਚ ਪਹਿਲਾ ਡਾਟਾ ਸੈਂਟਰ ਬਣਨ ਜਾ ਰਿਹਾ ਹੈ। ਕਰੀਬ 600 ਕਰੋੜ ਰੁਪਏ ਤੋਂ ਜ਼ਿਆਦਾ ਨਿਵੇਸ਼ ਵਾਲੇ ਇਸ ਹਾਈ ਪ੍ਰੋਫਾਈਲ ਪ੍ਰੋਜੈਕਟ ਨੂੰ ਯੋਗੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਮੁੰਬਈ ਦਾ ਹੀਰਾਨੰਦਾਨੀ ਸਮੂਹ ਗ੍ਰੇਟਰ ਨੋਇਡਾ 'ਚ ਕਰੀਬ 20 ਏਕੜ ਜ਼ਮੀਨ 'ਤੇ ਇਸ ਨੂੰ ਬਣਾਏਗਾ।
ਇਹ ਪ੍ਰੋਜੈਕਟ ਜਿੱਥੇ ਨੌਜਵਾਨਾਂ ਲਈ ਰੁਜ਼ਗਾਰ ਦਾ ਵੱਡਾ ਮੌਕਾ ਲੈ ਕੇ ਆਵੇਗੀ ਉਥੇ ਹੀ ਹੋਰ ਥਾਵਾਂ 'ਤੇ ਕੰਮ ਕਰ ਰਹੀਆਂ ਆਈ.ਟੀ. ਕੰਪਨੀਆਂ ਨੂੰ ਆਪਣਾ ਕੰਮ-ਕਾਜ ਕਰਨ 'ਚ ਕਾਫੀ ਮਦਦ ਮਿਲੇਗੀ। ਆਧੁਨਿਕ ਤਕਨੀਕ ਅਤੇ ਸਹੂਲਤਾਂ ਨਾਲ ਲੈਸ ਇਹ ਆਪਣੀ ਤਰ੍ਹਾਂ ਦਾ ਪਹਿਲਾ ਡਾਟਾ ਸੈਂਟਰ ਪਾਰਕ ਹੋਵੇਗਾ। ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਸੂਬੇ ਦੇ ਵਿਕਾਸ ਅਤੇ ਰੁਜ਼ਗਾਰ ਦੇਣ ਵਾਲੀ ਯੋਜਨਾ ਨੂੰ ਹੱਥੋਂ ਹੱਥ ਲੈਂਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਜ਼ਮੀਨ ਦੀ ਵਿਵਸਥਾ ਵੀ ਕਰ ਦਿੱਤੀ ਹੈ।
ਮੁੰਬਈ ਦੇ ਰੀਅਲ ਅਸਟੇਟ ਡਿਵੈਲਪਰ ਹੀਰਾਨੰਦਾਨੀ ਸਮੂਹ ਨੇ ਮੁੰਬਈ, ਚੇਨਈ ਅਤੇ ਹੈਦਰਾਬਾਦ 'ਚ ਇਸ ਤਰ੍ਹਾਂ ਦੇ ਡਾਟਾ ਸੈਂਟਰ ਬਣਾਉਣ ਤੋਂ ਬਾਅਦ ਹੁਣ ਯੂ.ਪੀ. ਦਾ ਰੁਖ਼ ਕੀਤਾ ਹੈ। ਡਾਟਾ ਸੈਂਟਰ ਨੂੰ ਲੈ ਕੇ ਹੋਰ ਕਈ ਕੰਪਨੀਆਂ ਨੇ ਵੀ ਰੁਚੀ ਵਿਖਾਈ ਹੈ। ਡਾਟਾ ਸੈਂਟਰ ਬਣਨ ਤੋਂ ਬਾਅਦ ਦੂਜੇ ਸੂਬਿਆਂ 'ਚ ਸੰਚਾਲਿਤ ਹੋ ਰਹੀਆਂ ਕੰਪਨੀਆਂ ਨੂੰ ਵੀ ਯੂ.ਪੀ. ਨਾਲ ਜੋੜਿਆ ਜਾ ਸਕੇਗਾ।
ਡਾਟਾ ਸੈਂਟਰ ਦੇ ਖੇਤਰ 'ਚ ਨਿਵੇਸ਼ ਲਈ ਰੈਕ ਬੈਂਕ, ਅਡਾਨੀ ਸਮੂਹ ਅਤੇ ਅਰਥ ਕੰਪਨੀਆਂ ਨੇ 10000 ਕਰੋੜ ਰੁਪਏ ਦੇ ਭਾਰੀ ਭਰਕਮ ਨਿਵੇਸ਼ ਦਾ ਪ੍ਰਸਤਾਵ ਯੂ.ਪੀ. ਸਰਕਾਰ ਨੂੰ ਦਿੱਤਾ ਹੈ। ਹਾਲਾਂਕਿ ਡਾਟਾ ਸੈਂਟਰ 'ਚ ਬਿਜਲੀ ਦੀ ਖ਼ਪਤ ਜ਼ਿਆਦਾ ਹੁੰਦੀ ਹੈ ਇਸ ਦੇ ਲਈ ਵੀ ਯੋਗੀ ਸਰਕਾਰ ਨੇ ਯੋਜਨਾ ਤਿਆਰ ਕਰ ਲਈ ਹੈ। ਤੈਅ ਯੋਜਨਾ ਮੁਤਾਬਕ ਓਪਨ ਅਕਸੈਸ ਨਾਲ ਡਾਟਾ ਸੈਂਟਰ ਪਾਰਕ ਨੂੰ ਬਿਜਲੀ ਦਿੱਤੀ ਜਾਵੇਗੀ।
ਇਹ ਕੰਮ ਕਰੇਗਾ ਡਾਟਾ ਸੈਂਟਰ
ਡਾਟਾ ਸੈਂਟਰ ਨੈੱਟਵਰਕ ਨਾਲ ਜੁੜੇ ਹੋਏ ਕੰਪਿਊਟਰ ਸਰਵਰ ਦਾ ਇੱਕ ਬਹੁਤ ਸਮੂਹ ਹੈ। ਇਸ ਦੇ ਜ਼ਰੀਏ ਵੱਡੀ ਮਾਤਰਾ 'ਚ ਡਾਟਾ ਭੰਡਾਰਣ, ਪ੍ਰੋਸੈਸਿੰਗ ਅਤੇ ਡਿਸਟ੍ਰੀਬਿਊਸ਼ਨ ਲਈ ਕੰਪਨੀਆਂ ਦੁਆਰਾ ਵਰਤੋ ਕੀਤਾ ਜਾਂਦਾ ਹੈ। ਯੂ.ਪੀ. 'ਚ ਸੋਸ਼ਲ ਮੀਡੀਆ ਪਲੇਟਫਾਰਮ ਮਸਲਨ ਫੇਸਬੁੱਕ, ਟਵਿੱਟਰ, ਵਟਸਐਪ, ਇੰਸਟਾਗ੍ਰਾਮ, ਯੂ-ਟਿਊਬ ਆਦਿ ਦੇ ਕਰੋੜਾਂ ਖ਼ਪਤਕਾਰ ਹਨ ਅਤੇ ਇਨ੍ਹਾਂ ਉਪਭੋਗਤਾਵਾਂ ਨਾਲ ਜੁੜਿਆ ਡਾਟਾ ਸੁਰੱਖਿਅਤ ਰੱਖਣਾ ਮਹਿੰਗਾ ਅਤੇ ਮੁਸ਼ਕਲ ਕੰਮ ਰਹਿੰਦਾ ਹੈ। ਇਸ ਤੋਂ ਇਲਾਵਾ ਬੈਂਕਿੰਗ, ਰੀਟੇਲ ਵਪਾਰ, ਸਿਹਤ ਸੇਵਾ, ਯਾਤਰਾ, ਸੈਰ ਤੋਂ ਇਲਾਵਾ ਆਧਾਰ ਕਾਰਡ ਆਦਿ ਦਾ ਡਾਟਾ ਵੀ ਕਾਫੀ ਅਹਿਮ ਹੈ।