ਅਮਰਨਾਥ ਯਾਤਰੀਆਂ ਦਾ ਪਹਿਲਾਂ ਜੱਥਾ ਰਵਾਨਾ, 40 ਹਜ਼ਾਰ ਸੁਰੱਖਿਆਕਰਮੀ ਤਾਇਨਾਤ
Wednesday, Jun 27, 2018 - 11:52 AM (IST)

ਸ਼੍ਰੀਨਗਰ— ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਜੰਮੂ ਤੋਂ ਅੱਜ ਸਵੇਰੇ ਸੁਰੱਖਿਆ 'ਚ ਰਵਾਨਾ ਹੋਇਆ। ਜੰਮੂ ਦੇ ਭਗਵਤੀ ਨਗਰ ਸਥਿਤ ਬੇਸ ਕੈਂਪ ਤੋਂ ਬੀ.ਵੀ.ਆਰ. ਸੁਬਰਮਨੀਅਮ (ਮੁੱਖ ਸਕੱਤਰ), ਬੀ.ਵੀ. ਵਿਆਸ (ਰਾਜਪਾਲ ਸਲਾਹਕਾਰ) ਅਤੇ ਵਿਜੇ ਕੁਮਾਰ (ਰਾਜਪਾਲ ਸਲਾਹਕਾਰ) ਨੇ ਜੱਥੇ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ।
ਦੱਸਣਾ ਚਾਹੁੰਦੇ ਹਾਂ ਕਿ ਹੁਣ ਤੱਕ ਦੇਸ਼ ਭਰ ਤੋਂ 2 ਲੱਖ ਸ਼ਰਧਾਲੂਆਂ ਨੇ ਅਮਰਨਾਥ ਗੁਫਾ ਦੀ ਯਾਤਰਾ ਲਈ ਰਾਜਿਸਟ੍ਰੇਸ਼ਨ ਕਰਵਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ 'ਚ ਸਾਧੂ ਵੀ ਸ਼ਾਮਲ ਹਨ। ਯਾਤਰੀਆਂ ਦਾ ਪਹਿਲਾਂ ਜੱਥਾ ਕਸ਼ਮੀਰ ਦੇ ਦੋ ਬੇਸ ਕੈਂਪਾਂ ਤੋਂ ਬਾਲਟਾਲ ਅਤੇ ਪਹਿਲਗਾਮ ਦੇ ਲਈ ਰਵਾਨਾ ਹੋਇਆ। ਤੀਰਥਯਾਤਰੀ ਅਗਲੇ ਦਿਨ ਪੈਦਲ ਹੀ 3880 ਮੀਟਰ ਦੀ ਉਚਾਈ 'ਤੇ ਸਥਿਤ ਗੁਫਾ ਮੰਦਰ ਲਈ ਰਵਾਨਾ ਹੋਣਗੇ । 40 ਦਿਨਾਂ ਤੱਕ ਚੱਲਣ ਵਾਲੀ ਯਾਤਰਾ 26 ਅਗਸਤ ਨੂੰ ਖਤਮ ਹੋਵੇਗੀ, ਜਿਸ ਦਿਨ 'ਰੱਖੜੀ' ਵੀ ਹੋਵੇਗੀ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 1.96 ਲੱਖ ਤੀਰਥਯਾਤਰੀਆਂ ਨੇ ਯਾਤਰਾ ਲਈ ਰਾਜਿਸ਼ਟਰੇਸ਼ਨ ਕਰਵਾਇਆ ਹੈ। ਇਸ ਵਾਰ ਅਮਰਨਾਥ ਜਾਣ ਵਾਲੇ ਵਾਹਨਾਂ 'ਚ ਰੇਡਿਓ ਫ੍ਰੀਕਵੇਂਸੀ ਟੈਗ ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਸੀ.ਆਰ.ਪੀ.ਐੈੱਫ. ਦਾ ਮੋਟਰਸਾਈਕਲ ਦਸਤਾ ਵੀ ਐਕਟਿਵ ਰਹੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਬੇਸ ਕੈਂਪਾਂ, ਮੰਦਰਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹੋਰ ਭੀੜ ਵਾਲੀਆਂ ਜਗ੍ਹਾ ਦੇ ਆਲੇ-ਦੁਆਲੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਇਸ ਸਾਲ ਸਰਕਾਰ ਨੇ ਅਮਰਨਾਥ ਯਾਤਰੀਆਂ ਦੇ ਪ੍ਰਤੇਕ ਵਾਹਨ ਦੀ ਨਿਗਰਾਨੀ ਰੇਡਿਓ ਫ੍ਰੀਕਵੇਂਸੀ ਟੈਗ ਦੁਆਰਾ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਹੀ ਤੀਰਥਯਾਤਰੀਆਂ ਵੱਲੋਂ ਲਏ ਗਏ ਪ੍ਰੀਪੇਡ ਮੌਬਾਇਲ ਨੰਬਰਾਂ ਦੀ ਵੈਧਤਾ ਸੱਤ ਦਿਨ ਤੋਂ ਵਧਾ ਕੇ 10 ਦਿਨ ਕਰ ਦਿੱਤੀ ਗਈ ਹੈ। ਤੀਰਥਯਾਤਰਾ ਲਈ ਜੰਮੂ-ਕਸ਼ਮੀਰ ਪੁਲਸ, ਨੀਮ ਫੌਜ ਬਲ, ਐੈੱਨ.ਡੀ.ਆਰ.ਐੈੱਫ. ਅਤੇ ਫੌਜ ਚੋਂ 40 ਹਜ਼ਾਰ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਹੈ। ਪਿਛਲੇ ਸਾਲ ਕੁਲ 2.60 ਲੱਖ ਤੀਰਥਯਾਤਰੀਆਂ ਨੇ ਗੁਫਾ 'ਚ ਦਰਸ਼ਨ ਕੀਤੇ ਸਨ। ਵਰਤਮਾਨ ਰਸਤੇ ਦੀ ਸਮਰੱਥਾ ਅਤੇ ਤੀਰਥਯਾਤਰਾ ਇਲਾਕੇ 'ਚ ਉਪਲੱਬਧ ਹੋਰ ਬੁਨਿਆਦੀ ਢਾਂਚੇ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਰੌਜਾਨਾ 7500 ਤੀਰਥਯਾਤਰੀਆਂ ਨੂੰ ਪ੍ਰਤੇਕ ਰਸਤੇ 'ਚ ਆਗਿਆ ਦੇਣ ਦਾ ਫੈਸਲਾ ਕੀਤਾ ਹੈ।