ਛੱਤੀਸਗੜ੍ਹ ''ਚ ਨਕਸਲੀਆਂ ਵਲੋਂ ਫਾਇਰਿੰਗ, 2 ਜਵਾਨ ਸ਼ਹੀਦ

Saturday, Mar 14, 2020 - 10:54 PM (IST)

ਛੱਤੀਸਗੜ੍ਹ ''ਚ ਨਕਸਲੀਆਂ ਵਲੋਂ ਫਾਇਰਿੰਗ, 2 ਜਵਾਨ ਸ਼ਹੀਦ

ਰਾਏਪੁਰ, (ਭਾਸ਼ਾ)— ਛੱਤੀਸਗੜ੍ਹ ਦੇ ਨਕਸਲ ਪੀੜਤ ਬਸਤਰ ਜ਼ਿਲ੍ਹੇ 'ਚ ਸ਼ਨੀਵਾਰ ਨਕਸਲੀਆਂ ਵਲੋਂ ਕੀਤੀ ਗਈ ਫਾਇਰਿੰਗ ਦੌਰਾਨ 2 ਜਵਾਨ ਸ਼ਹੀਦ ਹੋ ਗਏ। ਬਸਤਰ ਖੇਤਰ ਦੇ ਪੁਲਸ ਮੁਖੀ ਸੁੰਦਰ ਰਾਜ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਬੋਦਲੀ ਨੇੜੇ ਨਕਸਲੀਆਂ ਨੇ ਛੱਤੀਸਗੜ੍ਹ ਹਥਿਆਰਬੰਦ ਫੋਰਸ ਦੇ ਜਵਾਨਾਂ 'ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ 2 ਹੌਲਦਾਰ ਸ਼ਹੀਦ ਹੋ ਗਏ। ਇਨ੍ਹਾਂ ਜਵਾਨਾਂ ਨੂੰ ਉਥੇ ਸੜਕ ਦੀ ਇਕ ਉਸਾਰੀ ਦੇ ਕੰਮ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ।


author

KamalJeet Singh

Content Editor

Related News