45 ਸਾਲ ਬਾਅਦ LAC 'ਤੇ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਹੋਈ ਗੋਲੀਬਾਰੀ

09/08/2020 3:53:19 AM

ਨਵੀਂ ਦਿੱਲੀ : ਪੂਰਬੀ ਲੱਦਾਖ 'ਚ ਲਾਈਨ ਆਫ ਅਸਲ ਕੰਟਰੋਲ ਯਾਨੀ ਐੱਲ.ਏ.ਸੀ. 'ਤੇ ਗੋਲੀਬਾਰੀ ਦੀ ਖ਼ਬਰ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਇਹ ਉਹੀ ਥਾਂ ਹੈ ਜਿੱਥੇ ਪਿਛਲੇ ਤਿੰਨ ਮਹੀਨੇ ਤੋਂ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਵਿਵਾਦ ਹੋਇਆ ਹੈ। ਦੋਨਾਂ ਦੇਸ਼ਾਂ ਦੇ ਫੌਜੀ ਇੱਕ-ਦੂਜੇ ਦੇ ਸਾਹਮਣੇ ਡਟੇ ਹੋਏ ਹਨ।

ਦੱਸ ਦਈਏ ਐੱਲ.ਏ.ਸੀ. ਕੋਲ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ ਅਤੇ ਦੋਨਾਂ ਵੱਲ ਪਾਸਿਓ ਫੌਜੀ ਅਤੇ ਸਿਆਸੀ ਪੱਧਰ 'ਤੇ ਸਥਿਤੀ ਨੂੰ ਆਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ 1975 ਤੋਂ ਬਾਅਦ ਸਰਹੱਦ 'ਤੇ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਇਸ ਤਰ੍ਹਾਂ ਪਹਿਲੀ ਵਾਰ ਗੋਲੀਬਾਰੀ ਹੋਈ ਹੈ।

ਚੀਨੀ ਰੱਖਿਆ ਮੰਤਰਾਲਾ, ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਵੈਸਟਰਨ ਥਿਏਟਰ ਕਮਾਨ ਦੇ ਬੁਲਾਰਾ ਕਰਨਲ ਝਾਂਗ ਸ਼ੁਇਲੀ ਤੋਂ ਦੇਰ ਰਾਤ ਦਿੱਤੇ ਗਏ ਬਿਆਨ 'ਚ ਕਿਹਾ ਗਿਆ ਕਿ ਭਾਰਤੀ ਫੌਜੀਆਂ ਵਲੋਂ ਕਥਿਤ ਭੜਕਾਉ ਕਾਰਵਾਈ ਕੀਤੀ ਗਈ ਜਿਸਦੇ ਨਾਲ ਚੀਨੀ ਫੌਜੀਆਂ ਵਲੋਂ ਜਵਾਬੀ ਕਾਰਵਾਈ ਕੀਤੀ ਗਈ। ਪੀ.ਐੱਲ.ਏ. ਵੈਸਟਰਨ ਥਿਏਟਰ ਕਮਾਂਡ ਦੇ ਬੁਲਾਰਾ ਕਰਨਲ ਝਾਂਗ ਸ਼ੁਇਲੀ ਨੇ ਇਹ ਵੀ ਖੁਲਾਸਾ ਕੀਤਾ ਕਿ ਭਾਰਤੀ ਫੌਜ ਨੇ ਗ਼ੈਰ-ਕਾਨੂੰਨੀ ਰੂਪ ਨਾਲ ਸੋਮਵਾਰ ਨੂੰ ਪੈਂਗੋਂਗ ਝੀਲ ਦੇ ਦੱਖਣੀ ਕਿਨਾਰੇ ਕੋਲ ਸ਼ੇਨਪਾਓ ਪਹਾੜ 'ਚ ਅਸਲ ਕੰਟਰੋਲ ਲਾਈਨ ਨੂੰ ਪਾਰ ਕੀਤਾ।

ਭਾਰਤੀ ਫੌਜ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਵਾਰਨਿੰਗ ਸ਼ਾਟਸ ਫਾਇਰ ਕੀਤੇ ਗਏ ਸਨ। ਸਰਹੱਦ 'ਤੇ ਤਾਇਨਾਤ ਫੌਜੀ ਉਦੋਂ ਤੋਂ ਹਾਈ ਅਲਰਟ 'ਤੇ ਹਨ, ਜਦੋਂ ਤੋਂ ਉਨ੍ਹਾਂ ਨੇ ਕਾਲ਼ਾ ਟਾਪ ਅਤੇ ਹੈਲਮੇਟ ਟਾਪ ਨੂੰ ਆਪਣੇ ਕੰਟਰੋਲ 'ਚ ਲਿਆ ਹੈ ਅਤੇ ਚੀਨੀ ਫੌਜੀ ਇਨ੍ਹਾਂ ਦੋਨਾਂ ਸਿਖਰਾਂ 'ਤੇ ਕੰਟਰੋਲ ਹਾਸਲ ਕਰਨ ਲਈ ਅੱਗੇ ਵੱਧ ਰਹੇ ਹਨ। ਸਰਕਾਰੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਗੋਲੀਬਾਰੀ ਦੀ ਘਟਨਾ ਪੂਰਬੀ ਲੱਦਾਖ ਸੈਕਟਰ 'ਚ LAC ਨੇੜੇ ਹੋਈ। ਹਾਲਾਂਕਿ ਸੂਤਰਾਂ ਨੇ ਦਾਅਵਾ ਕੀਤਾ ਕਿ ਹਾਲਤ ਕਾਬੂ 'ਚ ਹਨ।


Inder Prajapati

Content Editor

Related News