ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਗਈ ATS ਟੀਮ 'ਤੇ ਚੱਲੀਆਂ ਗੋਲ਼ੀਆਂ, DSP ਸਣੇ 2 ਜਵਾਨਾਂ ਦੀ ਹਾਲਤ ਗੰਭੀਰ
Tuesday, Jul 18, 2023 - 02:06 AM (IST)

ਨੈਸ਼ਨਲ ਡੈਸਕ: ਝਾਰਖੰਡ ਦੇ ਰਾਮਗੜ੍ਹ ਜੇਲ੍ਹ ਵਿਚ ਬੰਦ ਅਮਨ ਸਾਹੂ ਗਿਰੋਹ ਦੇ ਮੁਲਜ਼ਮ ਨੂੰ ਫੜਨ ਗਏ ਡੀ.ਐੱਸ.ਪੀ. ਨੀਰਜ ਕੁਮਾਰ ਤੇ ਪੁਲਸ ਪਾਰਟੀ ਨੂੰ ਮੁਲਜ਼ਮਾਂ ਨੇ ਗੋਲ਼ੀ ਮਾਰ ਦਿੱਤੀ। ਘਟਨਾ ਰਾਮਗੜ੍ਹ ਜ਼ਿਲ੍ਹੇ ਦੇ ਪਤਰਾਤੂ ਥਾਣਾ ਖੇਤਰ ਸਥਿਤ ਤੇਰਪਾ ਵਿਚ ਸੋਮਵਾਰ ਰਾਤ ਨੂੰ ਵਾਪਰੀ।
ਇਹ ਖ਼ਬਰ ਵੀ ਪੜ੍ਹੋ - ਰਾਜਪਾਲ ਨੇ CM ਮਾਨ ਦੀ ਚਿੱਠੀ ਦਾ ਦਿੱਤਾ ਜਵਾਬ; ਗੁਰਦੁਆਰਾ ਸੋਧ ਬਿੱਲ ਨੂੰ ਲੈ ਕੇ ਕਹੀ ਇਹ ਗੱਲ
ਜਾਣਕਾਰੀ ਮੁਤਾਬਕ, ਏ.ਟੀ.ਐੱਸ. ਦੇ ਡੀ.ਐੱਸ.ਪੀ. ਨੀਰਜ ਕੁਮਾਰ ਦੀ ਅਗਵਾਈ ਵਿਚ ਟੀਮ ਅਮਨ ਸਾਹੂ ਗਿਰੋਹ ਨਾਲ ਜੁੜੇ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਪਤਰਾਤੂ ਥਾਣਾ ਖੇਤਰ ਦੇ ਤੇਰਪਾ ਵਿਚ ਅਮਨ ਸਾਹੂ ਗਿਰੋਹ ਦੇ ਨਾਲ ਮੁੱਠਭੇੜ ਵਿਚ ਏ.ਟੀ.ਐੱਸ. ਦੇ ਡੀ.ਐੱਸ.ਪੀ. ਨੀਰਜ ਕੁਮਾਰ ਤੇ ਇਕ ਜਵਾਨ ਨੂੰ ਗੋਲ਼ੀ ਲੱਗ ਗਈ। ਦੋਵਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8