ਘਰ ''ਚ ਵੱਡੀ ਮਾਤਰਾ ''ਚ ਪਏ ਪਟਾਕਿਆਂ ਨਾਲ ਹੋਇਆ ਧਮਾਕਾ, ਮੱਚੀ ਹਫ਼ੜਾ-ਦਫ਼ੜੀ

Wednesday, Nov 13, 2024 - 06:45 PM (IST)

ਘਰ ''ਚ ਵੱਡੀ ਮਾਤਰਾ ''ਚ ਪਏ ਪਟਾਕਿਆਂ ਨਾਲ ਹੋਇਆ ਧਮਾਕਾ, ਮੱਚੀ ਹਫ਼ੜਾ-ਦਫ਼ੜੀ

ਝਾਂਸੀ : ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਪ੍ਰੇਮਨਗਰ ਥਾਣਾ ਖੇਤਰ ਵਿੱਚ ਅੱਜ ਦੁਪਹਿਰ ਇੱਕ ਜ਼ਬਰਦਸਤ ਧਮਾਕੇ ਦੀ ਆਵਾਜ਼ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਧਮਾਕਾ ਇੱਕ ਘਰ ਵਿੱਚ ਰੱਖੇ ਪਟਾਕਿਆਂ ਦੀ ਵੱਡੀ ਮਾਤਰਾ ਵਿੱਚ ਧਮਾਕਾ ਹੋਣ ਕਾਰਨ ਹੋਇਆ। ਇਹ ਮਾਮਲਾ ਪ੍ਰੇਮਨਗਰ ਥਾਣਾ ਖੇਤਰ ਦੇ ਚੌਂਕੀ ਨੰਬਰ ਨੌਂ ਇਲਾਕੇ ਦੀ ਛੋਟੀ ਮਸਜਿਦ ਦੇ ਨੇੜੇ ਦਾ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਇਹ ਵੀ ਪੜ੍ਹੋ - 23 ਕਰੋੜ ਦਾ 'ਅਨਮੋਲ' ਝੋਟਾ, ਖਾਂਦਾ ਕਾਜੂ-ਬਦਾਮ, ਪੀਂਦਾ ਦੇਸੀ ਘਿਓ

ਧਮਾਰੇ ਕਾਰਨ ਘਰ ਦੀਆਂ ਕੰਧਾਂ ਅਤੇ ਛੱਤਾਂ ਵਿੱਚ ਤਰੇੜਾਂ ਆ ਗਈਆਂ। ਕਮਰੇ ਦਾ ਦਰਵਾਜ਼ਾ ਟੁੱਟ ਗਿਆ। ਮੌਕੇ ’ਤੇ ਮੌਜੂਦ ਇੱਕ ਲੜਕੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਰਾਮਨਾਰਾਇਣ (55) ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਸਮੇਂ ਪਟਾਕਿਆਂ ਨਾਲ ਧਮਾਕਾ ਹੋਇਆ, ਉਹ ਉਸ ਕਮਰੇ ਵਿੱਚ ਸੀ ਅਤੇ ਧਮਾਕੇ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਆਪਣੇ ਆਪ ਬੰਦ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਉਸ ਨੂੰ ਕਮਰੇ ਤੋਂ ਬਾਹਰ ਕੱਢ ਕੇ ਇਲਾਜ ਲਈ ਮੈਡੀਕਲ ਕਾਲਜ ਭੇਜ ਦਿੱਤਾ। 

ਇਹ ਵੀ ਪੜ੍ਹੋ - 2 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ, ਵਿਧਾਨ ਸਭਾ 'ਚ ਹੋ ਗਿਆ ਐਲਾਨ

ਉਕਤ ਕੁੜੀ ਨੇ ਦੱਸਿਆ ਕਿ ਰਾਮਨਾਰਾਇਣ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ। ਰਾਮਨਰਾਇਣ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਰਹਿਣ ਵਾਲਾ ਹੈ ਅਤੇ ਉਹ ਬਾਰੂਦ ਬਣਾਉਣ ਦਾ ਕੰਮ ਕਰਦਾ ਹੈ। ਉਕਤ ਵਿਅਕਤੀ ਦੇ ਸਹੁਰੇ ਝਾਂਸੀ ਦੇ ਪ੍ਰੇਮਨਗਰ ਥਾਣਾ ਖੇਤਰ ਦੇ ਹਨ, ਜਿਸ ਕਾਰਨ ਉਸ ਦਾ ਝਾਂਸੀ ਆਉਣਾ-ਜਾਣਾ ਰਹਿੰਦਾ ਹੈ। 

ਇਹ ਵੀ ਪੜ੍ਹੋ - ਜੱਫੀ ਪਾਉਣਾ ਜਾਂ KISS ਕਰਨਾ, ਨਹੀਂ ਹੈ ਅਪਰਾਧ : ਹਾਈਕੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News