ਗਾਂਧੀਧਾਮ-ਪੁਰੀ ਐਕਸਪ੍ਰੈਸ ਦੀ ਪੈਂਟਰੀ ਕਾਰ ’ਚ ਲੱਗੀ ਅੱਗ, ਸਾਰੇ ਯਾਤਰੀ ਸੁਰੱਖਿਅਤ

01/29/2022 12:48:04 PM

ਨਵੀਂ ਦਿੱਲੀ—  ਗਾਂਧੀਧਾਮ-ਪੁਰੀ ਐਕਸਪ੍ਰੈਸ ’ਚ ਸ਼ਨੀਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਐਕਸਪ੍ਰੈਸ ਟਰੇਨ ਦੀ ਪੈਂਟਰੀ ਕਾਰ ’ਚ ਸਵੇਰੇ ਅੱਗ ਲੱਗ ਗਈ। ਰੇਲਵੇ ਮੰਤਰਾਲਾ ਮੁਤਾਬਕ ਨੰਦੁਰਬਾਰ ਕੰਟਰੋਲ ਰੂਮ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਟਰੇਨ ਮਹਾਰਾਸ਼ਟਰ ਦੇ ਨੰਦੁਰਬਾਰ ਰੇਲਵੇ ਸਟੇਸ਼ਨ ’ਚ ਪ੍ਰਵੇਸ਼ ਕਰ ਦਿੱਤੀ ਗਈ ਸੀ। ਸੂਚਨਾ ਦੇ ਬਾਅਦ ਪੈਂਟਰੀ ਕਾਰ ਨੂੰ ਵੱਖ ਕਰ ਦਿੱਤਾ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਫਾਇਰ ਬ੍ਰਿਗੇਡ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਪੱਛਮੀ ਰੇਲਵੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਘਟਨਾ ਦੇ ਬਾਅਦ ਤੁਰੰਤ ਮੈਡੀਕਲ ਟੀਮ ਅਤੇ ਪੈਰਾ-ਮੈਡੀਕਲ ਸਟਾਫ ਨੂੰ ਮੌਕੇ ’ਤੇ ਭੇਜਿਆ ਗਿਆ। ਜਿਸ ਟਰੇਨ ’ਚ ਇਹ ਹਾਦਸਾ ਹੋਇਆ, ਉਸ ’ਚ 22 ਕੋਚ ਸ਼ਾਮਲ ਸਨ, ਜਿਨ੍ਹਾਂ ’ਚ13 ਵਾਂ ਕੋਚ ਪੈਂਟਰੀ ਕਾਰ ਦਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੇਨ ’ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। 


Rakesh

Content Editor

Related News