ਕੇਰਲ ਸਕੱਤਰੇਤ ''ਚ ਅੱਗ, ਸੋਨਾ ਤਸਕਰੀ ਕਾਂਡ ਦੀਆਂ ਫਾਈਲਾਂ ਹੋਈਆਂ ਸੜ ਕੇ ਸੁਆਹ

08/26/2020 2:36:52 AM

ਨਵੀਂ ਦਿੱਲੀ -  ਕੇਰਲ 'ਚ 5 ਜੁਲਾਈ ਨੂੰ ਤਿਰੂਵਨੰਤਪੁਰਮ ਹਵਾਈ ਅੱਡੇ ਤੋਂ 30 ਕਿੱਲੋਗ੍ਰਾਮ ਸੋਨਾ ਜ਼ਬਤ ਹੋਣ ਤੋਂ ਬਾਅਦ ਸੋਨਾ ਤਸਕਰੀ ਕਾਂਡ ਗਰਮਾਇਆ ਹੋਇਆ ਹੈ। ਕਾਂਗਰਸ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਪਿਨਾਰਾਈ ਵਿਜਯਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹ ਰਹੀ ਹੈ। ਮੰਗਲਵਾਰ ਨੂੰ ਕਾਂਗਰਸ ਨੇਤਾ ਰਮੇਸ਼ ਚੇਨੀਥਲਾ ਨੇ ਕੇਰਲ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸੋਨਾ ਤਸਕਰੀ ਮਾਮਲੇ 'ਚ ਬਹੁਤ ਮਹੱਤਵਪੂਰਣ ਫਾਈਲਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ। ਕੋਈ ਬੈਕਅਪ ਫਾਈਲ ਉਪਲੱਬਧ ਨਹੀਂ ਹੈ। ਇਹ ਇੱਕ ਸ਼ੱਕੀ ਮਾਮਲਾ ਹੈ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਇਸ ਦੇ ਲਈ ਜ਼ਿੰਮੇਦਾਰ ਹਨ।

ਦੱਸ ਦਈਏ ਕਿ ਤਿਰੂਵਨੰਤਪੁਰਮ 'ਚ ਕੇਰਲ ਸਕੱਤਰੇਤ 'ਚ ਅੱਜ ਯਾਨੀ 25 ਅਗਸਤ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਇੱਕ ਵਾਰ ਫਿਰ ਕੇਰਲ ਸਰਕਾਰ 'ਤੇ ਹਮਲਾ ਬੋਲਿਆ ਹੈ। ਵਿਰੋਧੀ ਧਿਰ ਨੇ ਅੱਗ ਦੀ ਘਟਨਾ ਨੂੰ ਸਾਜ਼ਿਸ਼ ਕਰਾਰ ਦਿੰਦੇ ਹੋਏ ਸੋਨੇ ਦੀ ਤਸਕਰੀ ਮਾਮਲੇ ਨਾਲ ਜੁੜੇ ਸਬੂਤਾਂ ਨੂੰ ਨਸ਼ਟ ਕਰਨ ਦਾ ਦੋਸ਼ ਲਗਾਇਆ ਹੈ। ਕਾਂਗਰਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਇਸ ਘਟਨਾ ਤੋਂ ਬਾਅਦ ਕੇਰਲ ਸਰਕਾਰ ਖਿਲਾਫ ਸਕੱਤਰੇਤ ਸਾਹਮਣੇ ਜਮ ਕੇ ਬੈਠੇ। ਕੇਰਲ ਦੇ ਭਾਜਪਾ ਪ੍ਰਧਾਨ ਕੇ. ਸੁਰੇਂਦਰਨ ਨੇ ਦੋਸ਼ ਲਗਾਇਆ ਕਿ ਇਹ ਯੋਜਨਾਬੱਧ ਤੋੜਫੋੜ ਅਤੇ ਸੋਨੇ ਦੀ ਤਸਕਰੀ ਮਾਮਲੇ 'ਚ ਮੰਤਰੀਆਂ ਦੀ ਭਾਗੀਦਾਰੀ ਨੂੰ ਲੁਕਾਉਣ ਦੀ ਇੱਕ ਕੋਸ਼ਿਸ਼ ਸੀ।

ਮੀਡਿਆ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਸਕੱਤਰੇਤ 'ਚ ਲੱਗੀ ਅੱਗ 'ਤੇ ਤਾਂ ਕਾਬੂ ਪਾ ਲਿਆ ਗਿਆ ਹੈ ਪਰ ਇਸ ਤੋਂ ਪਹਿਲਾਂ ਕਈ ਮਹੱਤਵਪੂਰਣ ਫਾਈਲਾਂ ਸੜ ਗਈਆਂ। ਇਸ ਘਟਨਾ ਨਾਲ ਵਿਰੋਧੀ ਧਿਰ ਨੂੰ ਸਾਜ਼ਿਸ਼ ਦਾ ਸ਼ੱਕ ਹੋਇਆ ਹੈ। ਸਕੱਤਰੇਤ 'ਚ ਹਾਉਸਕੀਪਿੰਗ ਸੈਲ ਤੋਂ ਇਲਾਵਾ ਸਕੱਤਰ ਪੀ ਹਨੀ ਨੇ ਅੱਗ ਲੱਗਣ ਦਾ ਮੁੱਖ ਕਾਰਨ ਕੰਪਿਊਟਰ ਦੇ ਸ਼ਾਰਟ ਸਰਕਟ ਨੂੰ ਦੱਸਿਆ ਹੈ, ਇਸ ਹਦਸੇ 'ਚ ਸੋਨ ਤਸਕਰੀ ਮਾਮਲੇ ਦੀ ਜਾਂਚ ਕਰ ਰਹੇ ਪ੍ਰੋਟੋਕਾਲ ਅਧਿਕਾਰੀ ਦੇ ਦਫ਼ਤਰ ਨੂੰ ਨੁਕਸਾਨ ਹੋਇਆ ਹੈ। ਮੁੱਖ ਸਕੱਤਰ ਵਿਸ਼ਵਾਸ ਮਹਿਤਾ ਨੇ ਵਿਸਥਾਰਤ ਜਾਂਚ ਦਾ ਭਰੋਸਾ ਦਵਾਇਆ ਹੈ।


Inder Prajapati

Content Editor

Related News