ਸ਼ਿਮਲਾ ਦੇ IGMC ਹਸਪਤਾਲ ਦੇ ਨਵੇਂ OPD 'ਚ ਲੱਗੀ ਅੱਗ, 250 ਲੋਕਾਂ ਨੂੰ ਕੱਢਿਆ ਗਿਆ ਬਾਹਰ

04/27/2023 2:43:45 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (IGMC) ਦੇ ਕੈਫੇਟੇਰੀਆਂ ਵਿਚ ਵੀਰਵਾਰ ਨੂੰ ਸਿਲੰਡਰ ਫਟਣ ਮਗਰੋਂ ਇਮਾਰਤ ਦੇ ਇਕ ਹਿੱਸੇ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਉੱਥੋਂ ਲੱਗਭਗ 250 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅਧਿਕਾਰੀਆਂ ਮੁਤਾਬਕ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸਵੇਰੇ ਕਰੀਬ 8.50 'ਤੇ ਘਟਨਾ ਦੀ ਜਾਣਕਾਰੀ ਮਿਲੀ। ਮਾਲ ਰੋਡ, ਛੋਟਾ ਸ਼ਿਮਲਾ ਤੋਂ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਅੱਗ ਫੈਲਣ ਤੋਂ ਰੋਕਿਆ ਗਿਆ। ਅੱਗ ਲੱਗਣ ਮਗਰੋਂ ਇਮਾਰਤ ਤੋਂ ਨਿਕਲਦਾ ਧੂੰਆਂ ਦੂਰ ਤੋਂ ਵੇਖਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ- ਸੂਡਾਨ ਤੋਂ 'ਆਪ੍ਰੇਸ਼ਨ ਕਾਵੇਰੀ' ਤਹਿਤ ਨਾਗਰਿਕਾਂ ਦੀ ਨਿਕਾਸੀ ਜਾਰੀ, ਹੁਣ ਤੱਕ 1100 ਭਾਰਤੀਆਂ ਨੂੰ ਕੱਢਿਆ ਗਿਆ

PunjabKesari

ਘਟਨਾ ਦੇ ਸਮੇਂ ਓ. ਪੀ. ਡੀ. ਵਿਚ ਮੌਜੂਦ ਮਰੀਜ਼ਾਂ ਨੇ ਦੱਸਿਆ ਕਿ ਇਕ ਤੋਂ ਬਾਅਦ ਇਕ ਦੋ ਧਮਾਕਿਆਂ ਤੋਂ ਉੱਥੇ ਦਹਿਸ਼ਤ ਫੈਲ ਗਈ।  IGMC ਦੇ ਸੀਨੀਅਰ ਪ੍ਰਧਾਨ ਰਾਹੁਲ ਰਾਵ ਨੇ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਆਊਟਡੋਰ ਪੇਸ਼ੈਂਟ ਡਿਪਾਰਟਮੈਂਟ (ਓ. ਪੀ. ਡੀ.) ਸੇਵਾਵਾਂ ਸ਼ੁਰੂ ਹੀ ਹੋਈਆਂ ਸਨ। ਉਨ੍ਹਾਂ ਨੇ ਦੱਸਿਆ ਕਿ 15 ਤੋਂ 20 ਮਿੰਟ ਦੇ ਅੰਦਰ ਮਰੀਜ਼ਾਂ ਸਮੇਤ ਕਰੀਬ 250 ਲੋਕਾਂ ਨੂੰ ਹਸਪਤਾਲ ਦੇ ਕਾਮਿਆਂ ਅਤੇ ਹੋਰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਓ. ਪੀ. ਡੀ. ਸੇਵਾਵਾਂ ਨੂੰ ਫ਼ਿਲਹਾਲ ਪੁਰਾਣੇ ਭਵਨ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: 246 ਹੋਰ ਭਾਰਤੀਆਂ ਦੀ ਵਤਨ ਵਾਪਸੀ, ਮੁੰਬਈ ਪੁੱਜਾ ਹਵਾਈ ਫ਼ੌਜ ਦਾ ਜਹਾਜ਼

PunjabKesari

ਰਾਵ ਨੇ ਕਿਹਾ ਕਿ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ ਡਾਕਟਰਾਂ ਨੇ 4 ਕਮਰੇ, ਕੈਫੇਟੇਰੀਆ ਅਤੇ ਤਿੰਨ ਲਿਫਟਾਂ ਅੱਗ ਵਿਚ ਨੁਕਸਾਨੇ ਗਏ ਹਨ। ਸ਼ੁਰੂਆਤੀ ਅਨੁਮਾਨ ਮੁਤਾਬਕ ਲੱਗਭਗ 60 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਬਣੇ ਭਵਨ 'ਚ ਅੱਗ ਬੁਝਾਊ ਯੰਤਰ ਅਤੇ ਹੋਰ ਉਪਕਰਨ ਮੌਜੂਦ ਸਨ।

ਇਹ ਵੀ ਪੜ੍ਹੋ- ਸੂਡਾਨ ਤੋਂ ਪਰਤੇ ਭਾਰਤੀਆਂ ਨੇ ਸੁਣਾਈ ਹੱਡ ਬੀਤੀ, ਕਿਹਾ- 'ਮੌਤ ਦੇ ਮੂੰਹ 'ਚੋਂ ਬਚੇ, ਲਾਸ਼ ਵਾਂਗ ਕਮਰੇ 'ਚ ਬੰਦ ਸੀ'

PunjabKesari

ਫਾਇਰ ਬ੍ਰਿਗੇਡ ਕਾਮਿਆਂ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਉਪਕਰਨਾਂ ਦਾ ਵਰਤੋਂ ਅੱਗ ਬੁਝਾਉਣ ਲਈ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਲੱਗਭਗ 30.90 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬਹੁ-ਮੰਜ਼ਿਲਾ ਓ. ਪੀ. ਡੀ. ਬਲਾਕ ਦਾ ਉਦਘਾਟਨ ਬੀਤੀ 9 ਮਾਰਚ ਨੂੰ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕੀਤੀ ਸੀ। ਇਮਾਰਤ ਵਿਚ ਐਮਰਜੈਂਸੀ ਯੂਨਿਟ, ਇੰਟੈਂਸਿਵ ਕੇਅਰ ਯੂਨਿਟ, ਸਪੈਸ਼ਲ ਵਾਰਡ, ਆਈਸੋਲੇਸ਼ਨ ਵਾਰਡ ਅਤੇ ਫਿਜ਼ੀਓਥੈਰੇਪੀ ਵਾਰਡ ਦੇ ਨਾਲ-ਨਾਲ ਕੰਪਿਊਟਰਾਈਜ਼ਡ ਟੋਮੋਗ੍ਰਾਫੀ ਸਕੈਨ, ਐਕਸ-ਰੇ, ਸੈਂਪਲ ਕਲੈਕਸ਼ਨ ਅਤੇ ਪੈਥੋਲੋਜੀ ਲੈਬ ਦੀਆਂ ਸਹੂਲਤਾਂ ਹਨ।

ਇਹ ਵੀ ਪੜ੍ਹੋ- ਸ. ਬਾਦਲ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ JP ਨੱਢਾ ਬੋਲੇ- ਉਨ੍ਹਾਂ ਦਾ ਜਾਣਾ ਇਕ ਯੁੱਗ ਦਾ ਅੰਤ

PunjabKesari
 

 


Tanu

Content Editor

Related News