ਬਹਾਦੁਰਗੜ੍ਹ ''ਚ ਕੈਮੀਕਲ ਫੈਕਟਰੀ ''ਚ ਲੱਗੀ ਭਿਆਨਕ ਅੱਗ, ਲਪੇਟ ''ਚ ਆਈਆਂ ਫੈਕਟਰੀਆਂ

Thursday, Oct 17, 2024 - 02:44 PM (IST)

ਬਹਾਦੁਰਗੜ੍ਹ ''ਚ ਕੈਮੀਕਲ ਫੈਕਟਰੀ ''ਚ ਲੱਗੀ ਭਿਆਨਕ ਅੱਗ, ਲਪੇਟ ''ਚ ਆਈਆਂ ਫੈਕਟਰੀਆਂ

ਬਹਾਦੁਰਗੜ੍ਹ- ਹਰਿਆਣਾ ਦੇ ਬਹਾਦਰਗੜ੍ਹ ਵਿਚ ਅੱਜ ਯਾਨੀ ਕਿ ਵੀਰਵਾਰ ਨੂੰ 3 ਫੈਕਟਰੀਆਂ ਵਿਚ ਭਿਆਨਕ ਅੱਗ ਲੱਗ ਗਈ ਹੈ। ਦਰਅਸਲ ਕੈਮੀਕਲ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਬਹਾਦੁਰਗੜ੍ਹ ਦੇ ਸੈਕਟਰ-16 ਦੀ ਫੈਕਟਰੀ ਨੰਬਰ-152 ਫੈਕਟਰੀ ਵਿਚ ਅੱਗ ਲੱਗੀ। ਜਿਸ ਤੋਂ ਬਾਅਦ ਅੱਗ ਫੈਲ ਗਈ ਅਤੇ ਇਸ ਅੱਗ ਨੇ ਨਾਲ ਦੀ ਗੱਤੇ ਦੀ ਫੈਕਟਰੀ ਅਤੇ ਜੁੱਤੀਆਂ ਦੀ ਫੈਕਟਰੀ ਨੂੰ ਵੀ ਆਪਣੀ ਲਪੇਟ ਵਿਚ ਆ ਗਈਆਂ। ਦੱਸਿਆ ਜਾ ਰਿਹਾ ਹੈ ਕਿ ਕੈਮੀਕਲ ਫੈਕਟਰੀ 'ਚ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਤਿਆਰ ਕੀਤੇ ਜਾਂਦੇ ਸਨ।

ਅੱਗ ਬੁਝਾਉਣ ਲਈ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਗਨੀਮਤ ਇਹ ਰਹੀ ਕਿ ਇਸ ਅੱਗ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਬਹਾਦਰਗੜ੍ਹ ਤੋਂ ਇਲਾਵਾ ਝੱਜਰ, ਰੋਹਤਕ ਅਤੇ ਦਿੱਲੀ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਬਹੁਤ ਜ਼ਿਆਦਾ ਜਲਣਸ਼ੀਲ ਕੈਮੀਕਲ ਹੋਣ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ।


author

Tanu

Content Editor

Related News