ਦਿੱਲੀ ਦੇ ਕਾਲਕਾਜੀ ਇਲਾਕੇ ਵਿਚ ਅੱਧੀ ਰਾਤੀਂ ਅੱਗ ਨੇ ਮਚਾਇਆ ਤਾਂਡਵ ! 5 ਗੱਡੀਆਂ ਨੇ ਮਸਾਂ ਪਾਇਆ ਕਾਬੂ

Sunday, Jan 11, 2026 - 09:51 AM (IST)

ਦਿੱਲੀ ਦੇ ਕਾਲਕਾਜੀ ਇਲਾਕੇ ਵਿਚ ਅੱਧੀ ਰਾਤੀਂ ਅੱਗ ਨੇ ਮਚਾਇਆ ਤਾਂਡਵ ! 5 ਗੱਡੀਆਂ ਨੇ ਮਸਾਂ ਪਾਇਆ ਕਾਬੂ

ਦਿੱਲੀ - ਰਾਜਧਾਨੀ ਦਿੱਲੀ ਤੋਂ ਇਹ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੋਂ ਦੇ ਕਾਲਕਾਜੀ ਇਲਾਕੇ ਦੇ ਡੀ.ਡੀ.ਏ ਫਲੈਟ ’ਚ ਅਚਾਨਕ ਅੱਗ ਲੱਗ ਗਈ  ਦੱਸਿਆ ਜਾ ਰਿਹਾ ਹੈ ਕਿ ਇਸ ਇਹ ਹਾਦਸਾ ਬੀਤੀ ਦੇਰ ਰਾਤ ਡੀ.ਡੀ.ਏ  ਦੀ ਚੌਥੀ ਮੰਜ਼ਿਲ ਤੋਂ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ  ਘਰ ’ਚ 4 ਬੱਚਿਆਂ ਸਮੇਤ 7 ਲੋਕ ਮੌਜੂਦ ਸਨ  ਤੇ ਸਮਾਂ ਰਹਿੰਦਿਆਂ ਉਨ੍ਹਾਂ  ਨੂੰ ਸੁਰੱਖਿਅਤ ਨੰ ਬਾਹਰ ਕੱਢ ਲਿਆ  ਗਿਆ  ਸੀ। ਮੁੱਢਲੀ ਜਾਣਕਾਰੀ ਤੋ ਪਤਾ ਲੱਗਾ ਹੈ ਕਿ ਇਹ ਹਾਦਸਾ ਸ਼ਾਰਟ ਸਰਕਿਟ ਕਾਰਨ ਵਾਪਰਿਆ ਹੈ ਪਰ ਅਸਲੀ ਕਾਰਨਾਂ ਦੀ ਜਾਂਚ ਹਾਲੇ ਵੀ ਕੀਤੀ ਜਾ ਰਹੀ ਹੈ।

 ਇਸ ਅੱਗ ਉਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਕਾਫੀ ਮੁਸ਼ੱਕਤ ਮਗਰੋ ਕਾਬੂ ਪਾਇਆ। ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੀ ਜਾਨੀ-ਨੁਕਸਾਨ ਤੋਂ ਬਚਾਅ  ਰਿਹਾ ਪਰ ਘਰ ਦਾ ਕੁਝ ਸਾਮਾਨ ਸੜ ਕੇ ਸਵਾਹ ਹੋ ਗਿਆ।
 


author

Sunaina

Content Editor

Related News