ਬੈਂਗਲੁਰੂ ਦੇ ਨਿੱਜੀ ਹਸਪਤਾਲ ’ਚ ਲੱਗੀ ਅੱਗ

Thursday, May 28, 2026 - 12:42 AM (IST)

ਬੈਂਗਲੁਰੂ ਦੇ ਨਿੱਜੀ ਹਸਪਤਾਲ ’ਚ ਲੱਗੀ ਅੱਗ

ਬੈਂਗਲੁਰੂ- ਬੈਂਗਲੁਰੂ ਦੇ ਇਕ ਨਿੱਜੀ ਹਸਪਤਾਲ ਵਿਚ ਬੁੱਧਵਾਰ ਤੜਕੇ ਅੱਗ ਲੱਗਣ ਤੋਂ ਬਾਅਦ ਆਈ. ਸੀ. ਯੂ. ਵਿਚ ਭਰਤੀ ਕੁਝ ਮਰੀਜ਼ਾਂ ਸਮੇਤ 14 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਪੁਲਸ ਅਨੁਸਾਰ ਕਿਸੇ ਵੀ ਮਰੀਜ਼ ਜਾਂ ਕਰਮਚਾਰੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਸਿੰਗਾਪੋਰਾ ਦੇ ਐੱਮ. ਐੱਸ. ਪਾਲਿਆ ਰੋਡ ਸਥਿਤ ਅਵੇਕਸ਼ਾ ਹਸਪਤਾਲ ਵਿਚ ਤੜਕੇ ਕਰੀਬ 3 ਵੱਜ ਕੇ 15 ਮਿੰਟ ’ਤੇ ਵਾਪਰੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ’ਤੇ ਭੇਜੀਆਂ ਗਈਆਂ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ।


author

Rakesh

Content Editor

Related News