ਦਿੱਲੀ ਦੇ ਬਾਰਾਪੁੱਲਾ ਫਲਾਈਓਵਰ ''ਤੇ ਲੱਗੀ ਭਿਆਨਕ ਅੱਗ
Wednesday, Jun 19, 2019 - 01:49 PM (IST)

ਨਵੀਂ ਦਿੱਲੀ—ਅੱਜ ਦਿੱਲੀ ਦੇ ਬਾਰਾਪੁੱਲਾ ਫਲਾਈਓਵਰ ਦੇ ਹੇਠਾਂ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ। ਹਾਦਸੇ ਵਾਲੇ ਸਥਾਨ 'ਤੇ ਅੱਗ ਬੁਝਾਉਣ ਵਾਲੀਆਂ 3 ਗੱਡੀਆਂ ਪਹੁੰਚੀਆਂ। ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਹਾਦਸਾ ਵਾਪਰਨ ਤੋਂ ਬਾਅਦ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਦੋਵਾਂ ਪਾਸਿਓ ਆਵਾਜਾਈ ਬੰਦ ਹੋ ਜਾਣ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।