ਦਿੱਲੀ ’ਚ ਅੱਗ ਹਾਦਸਿਆਂ ’ਤੇ ਲੱਗੇਗੀ ਲਗਾਮ, ਇਮਾਰਤਾਂ ਲਈ 18 ‘ਫਾਇਰ ਸੇਫਟੀ’ ਪ੍ਰਬੰਧ ਹੋਏ ਲਾਜ਼ਮੀ

Sunday, Aug 30, 2026 - 05:13 AM (IST)

ਦਿੱਲੀ ’ਚ ਅੱਗ ਹਾਦਸਿਆਂ ’ਤੇ ਲੱਗੇਗੀ ਲਗਾਮ, ਇਮਾਰਤਾਂ ਲਈ 18 ‘ਫਾਇਰ ਸੇਫਟੀ’ ਪ੍ਰਬੰਧ ਹੋਏ ਲਾਜ਼ਮੀ

ਨਵੀਂ ਦਿੱਲੀ (ਏਜੰਸੀ) : ਦਿੱਲੀ ’ਚ ਲਗਾਤਾਰ ਸਾਹਮਣੇ ਆ ਰਹੀਆਂ ਅੱਗ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਨੇ ਇਮਾਰਤਾਂ ਦੀ ਅੱਗ ਸੁਰੱਖਿਆ ਵਿਵਸਥਾ ਨੂੰ ਲੈ ਕੇ ਨਿਯਮਾਂ ’ਚ ਵੱਡੇ ਬਦਲਾਅ ਕੀਤੇ ਹਨ। ਉਪ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੇ ਦਿੱਲੀ ਫਾਇਰ ਸਰਵਿਸ (ਸੋਧ) ਨਿਯਮ, 2026 ਨੂੰ ਲਾਗੂ ਕਰ ਦਿੱਤਾ ਹੈ ਜਿਸ ਅਨੁਸਾਰ ਹੁਣ ਇਮਾਰਤਾਂ ’ਚ ਅੱਗ ਤੋਂ ਬਚਾਅ ਤੇ ਲੋਕਾਂ ਦੀ ਸੁਰੱਖਿਅਤ ਨਿਕਾਸੀ ਲਈ ਘੱਟੋ-ਘੱਟ ਅੱਗ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਲਾਜ਼ਮੀ ਕਰ ਦਿੱਤੀ ਗਈ ਹੈ। ਇਮਾਰਤਾਂ ਲਈ ਘੱਟੋ-ਘੱਟ ਅੱਗ ਸੁਰੱਖਿਆ ਮਾਪਦੰਡਾਂ ਦਾ ਨਵਾਂ ਢਾਂਚਾ ਤਿਆਰ ਕੀਤਾ ਗਿਆ ਹੈ। ਦਿੱਲੀ ਦੀਆਂ ਇਮਾਰਤਾਂ ’ਚ ਹੁਣ 18 ‘ਫਾਇਰ ਸੇਫਟੀ’ ਪ੍ਰਬੰਧ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮਹਾਕਾਲ ਮੰਦਰ 'ਚ ਟੁੱਟਿਆ ਸ਼ਰਧਾਲੂਆਂ ਦਾ ਰਿਕਾਰਡ, ਸਾਉਣ ਮਹੀਨੇ 'ਚ 1.57 ਕਰੋੜ ਭਗਤਾਂ ਨੇ ਕੀਤੇ ਦਰਸ਼ਨ

ਇਸ ਸੋਧੇ ਹੋਏ ਨੋਟੀਫਿਕੇਸ਼ਨ ਅਨੁਸਾਰ, ਨਿਯਮ ਦਿੱਲੀ ਵਿਕਾਸ ਅਥਾਰਟੀ ਦੇ ਸੋਧੇ ਹੋਏ ਯੂਨੀਫਾਈਡ ਬਿਲਡਿੰਗ ਬਾਇਲਾਜ਼-2016 ਦੇ ਨੋਟੀਫਿਕੇਸ਼ਨ ਦੇ ਨਾਲ ਲਾਗੂ ਕੀਤੇ ਜਾਣਗੇ। ਨਿਯਮਾਂ ਦੇ ਲਾਗੂ ਹੋਣ ਤੱਕ ਲੰਬਿਤ ਅਰਜ਼ੀਆਂ ’ਤੇ ਪੁਰਾਣੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਨਵੇਂ ਨਿਯਮਾਂ ਤਹਿਤ ਇਮਾਰਤਾਂ ਨੂੰ ਫਾਇਰ ਬ੍ਰਿਗੇਡ ਪਹੁੰਚ ਲਈ ਇਮਾਰਤਾਂ ਤੱਕ ਘੱਟੋ-ਘੱਟ 6 ਮੀਟਰ ਚੌੜਾ ਰਸਤਾ ਯਕੀਨੀ ਬਣਾਉਣਾ ਹੋਵੇਗਾ। ਇਸ ਤੋਂ ਇਲਾਵਾ ਅੱਗ ਤੇ ਧੂੰਏਂ ਦੇ ਫੈਲਣ ਨੂੰ ਰੋਕਣ ਲਈ ਫਾਇਰ ਤੇ ਸਮੋਕ ਬੈਰੀਅਰ, ਫਾਇਰ ਚੈੱਕ ਦਰਵਾਜ਼ੇ ਅਤੇ ਸਮੋਕ ਮੈਨੇਜਮੈਂਟ ਸਿਸਟਮ ਦਾ ਪ੍ਰਬੰਧ ਕਰਨਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News